ਦਿੱਲੀ ਦੇ ਵਸੰਤ ਕੁੰਜ ਥਾਣਾ ਖੇਤਰ ਦੇ ਅਧੀਨ ਆਉਂਦੇ ਮਹੀਪਾਲਪੁਰ ਦੇ ਇੱਕ ਹੋਟਲ ਵਿੱਚ ਇੰਗਲੈਂਡ ਦੀ ਇੱਕ ਲੜਕੀ ਨਾਲ ਸਮੂਹਿਕ ਜ਼ਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਸੋਸ਼ਲ ਮੀਡੀਆ ਰਾਹੀਂ ਇੱਕ ਦੋਸ਼ੀ ਨਾਲ ਦੋਸਤੀ ਹੋ ਗਈ ਸੀ ਜਿਸ ਤੋਂ ਬਾਅਦ ਉਹ ਉਸਨੂੰ ਮਿਲਣ ਲਈ ਹੋਟਲ ਪਹੁੰਚੀ।
ਪੁਲਿਸ ਅਨੁਸਾਰ ਦੋਸ਼ੀ ਕੈਲਾਸ਼ ਪੂਰਬੀ ਦਿੱਲੀ ਦੇ ਮਯੂਰ ਵਿਹਾਰ ਦਾ ਰਹਿਣ ਵਾਲਾ ਹੈ ਅਤੇ ਸੋਸ਼ਲ ਮੀਡੀਆ ‘ਤੇ ਰੀਲਾਂ ਬਣਾਉਣ ਦਾ ਸ਼ੌਕੀਨ ਹੈ। ਕੁਝ ਮਹੀਨੇ ਪਹਿਲਾਂ ਉਸਦੀ ਦੋਸਤੀ ਇੰਸਟਾਗ੍ਰਾਮ ਰਾਹੀਂ ਇੰਗਲੈਂਡ ਦੀ ਇੱਕ ਕੁੜੀ ਨਾਲ ਹੋਈ। ਹਾਲ ਹੀ ਵਿੱਚ ਇਹ ਕੁੜੀ ਭਾਰਤ ਘੁੰਮਣ ਆਈ ਸੀ ਅਤੇ ਕੁਝ ਸਮਾਂ ਮਹਾਰਾਸ਼ਟਰ ਅਤੇ ਗੋਆ ਵਿੱਚ ਬਿਤਾਇਆ। ਇਸ ਦੌਰਾਨ ਉਸਨੇ ਕੈਲਾਸ਼ ਨੂੰ ਫ਼ੋਨ ਕੀਤਾ ਅਤੇ ਉਸਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਕੈਲਾਸ਼ ਨੇ ਉਸਨੂੰ ਦਿੱਲੀ ਆਉਣ ਲਈ ਕਿਹਾ।
ਜਿਸ ਤੋਂ ਬਾਅਦ ਪੀੜਤਾ ਮੰਗਲਵਾਰ ਸ਼ਾਮ ਨੂੰ ਦਿੱਲੀ ਆਈ। ਉਹ ਮਹੀਪਾਲਪੁਰ ਦੇ ਇੱਕ ਹੋਟਲ ਵਿੱਚ ਠਹਿਰੀ ਹੋਈ ਸੀ। ਪੀੜਤ ਦੇ ਕਹਿਣ ‘ਤੇ ਕੈਲਾਸ਼ ਆਪਣੇ ਇੱਕ ਦੋਸਤ ਵਸੀਮ ਨਾਲ ਹੋਟਲ ਪਹੁੰਚਿਆ। ਜਿੱਥੇ ਦੋਸ਼ੀ ਨੇ ਸ਼ਰਾਬ ਦੇ ਨਸ਼ੇ ਵਿੱਚ ਉਸ ਨਾਲ ਬਲਾਤਕਾਰ ਕੀਤਾ।