Monday, March 31, 2025
spot_img

ਹੈਲਥ ਵਿਭਾਗ ਵੱਲੋਂ ਫਾਸਟ ਫੂਡ ਬਣਾਉਣ ਵਾਲਿਆਂ ਦੀ ਅਚਨਚੇਤ ਚੈਕਿੰਗ, ਚਾਰੇ ਪਾਸੇ ਮਿਲੀ ਗੰਦਗੀ; ਲੋਕਾਂ ਦੀ ਸਿਹਤ ਨਾਲ ਹੋ ਰਿਹੈ ਖਿਲਵਾੜ

Must read

ਅੱਜ ਕੱਲ੍ਹ ਲੋਕ ਰੇਹੜੀਆਂ ‘ਤੇ ਵਿਕਦੇ ਟਿੱਕੀ,ਬਰਗਰ,ਮੋਮੋਜ਼ ਅਤੇ ਸਪਰਿੰਗ ਰੋਲ ਬੜੇ ਹੀ ਸੌਂਕ ਨਾਲ ਖਾਂਦੇ ਹਨ ਪਰ ਸ਼ਾਇਦ ਹੀ ਲੋਕਾਂ ਨੇ ਕਦੇ ਇਨ੍ਹਾਂ ਨੂੰ ਬਣਦੇ ਦੇਖਿਆ ਹੋਵੇ ਕਿ ਕਿਸ ਦੀ ਹਾਲਤ ਵਿੱਚ ਇਹ ਫਾਸਟ ਫੂਡ ਤਿਆਰ ਕੀਤਾ ਜਾਂਦਾ ਹੈ ਅਤੇ ਜੋ ਉਹ ਫਾਸਟ ਫੂਡ ਖਾਂਦੇ ਹਨ ਉਹ ਪੂਰੀ ਤਰ੍ਹਾਂ ਨਾਲ ਹਾਈਜੈਨਿਕ ਹੈ ਵੀ ਜਾਂ ਨਹੀ। ਡਾਕਟਰ ਦਵਿੰਦਰ ਕੁਮਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਮਾਛੀਵਾੜਾ ਦੀ ਟੀਮ ਨੇ ਫਾਸਟ ਫੂਡ ਬਣਾਉਣ ਵਾਲਿਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ।

ਇਸ ਦੌਰਾਨ ਜੋ ਉੱਥੇ ਦੇਖਿਆ ਗਿਆ ਉਹ ਹੈਰਾਨ ਕਰ ਦੇਣ ਵਾਲਾ ਸੀ। ਫਾਸਟ ਫੂਡ ਤਿਆਰ ਕਰਨ ਵਾਲੀ ਜਗ੍ਹਾ ‘ਤੇ ਮਖੀਆਂ ਹੀ ਮਖੀਆਂ ਨਜ਼ਰ ਆ ਰਹੀਆਂ ਸਨ ਅਤੇ ਜ਼ਮੀਨ ‘ਤੇ ਹੀ ਮੋਮੋਜ਼ ਅਤੇ ਸਪਰਿੰਗ ਰੋਲ ਬਣਾਏ ਜਾ ਰਹੇ ਸੀ। ਜਿਹੜੀ ਸੋਸ ਗਾਹਕਾਂ ਨੂੰ ਭਰੋਸੀ ਜਾਂਦੀ ਹੈ ਉਹ ਦੇਖਣ ਵਿੱਚ ਬਹੁਤ ਹੀ ਘਟੀਆਂ ਕਵਾਲਟੀ ਦੀ ਲੱਗ ਰਹੀ ਸੀ। ਕਈ ਦਿਨਾਂ ਤੋਂ ਬਣੇ ਮੋਮਜ਼ ਫਰਿਜ਼ ਵਿੱਚ ਰਖੇ ਹੋਏ ਸੀ। ਸਿਹਤ ਵਿਭਾਗ ਟੀਮ ਦੀ ਅਗਵਾਈ ਕਰ ਰਹੇ ਡਾਕਟਰ ਦਵਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੁਆਰਾ ਅੱਜ ਫਾਸਟ ਫੂਡ ਬਣਾਉਣ ਵਾਲਿਆਂ ‘ਤੇ ਅਜਨਚੇਤ ਚੈਕਿੰਗ ਕੀਤੀ ਗਈ।

ਚੈਕਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਕੋਈ ਵੀ ਫਾਸਟ ਫੂਡ ਵਾਲਾ ਫੂਡ ਸੇਫਟੀ ਵਿਭਾਗ ਵੱਲੋਂ ਜਾਰੀ ਮਾਪਦੰਡਾਂ ਦਾ ਪਾਲਣ ਨਹੀਂ ਕਰ ਰਿਹਾ ਸੀ। ਮੌਕੇ ਦੀਆਂ ਤਸਵੀਰਾਂ ਬਹੁਤ ਹੀ ਹੈਰਾਨੀਯੋਗ ਸਨ। ਮੋਮੋਜ਼ ਅਤੇ ਸਪਰਿੰਗ ਰੋਲ ਜ਼ਮੀਨ ‘ਤੇ ਹੀ ਬਣਾਏ ਜਾ ਰਹੇ ਸੀ ਜਿੱਥੇ ਮਖੀਆਂ ਹੀ ਮਖੀਆਂ ਨਜ਼ਰ ਆ ਰਹੀਆਂ ਸਨ। ਸਭ ਤੋਂ ਹੈਰਾਨ ਕਰਨ ਵਾਲਾ ਮਾਮਲਾ ਇਹ ਸੀ ਕਿ ਜਿਹੜੇ ਹੱਥਾਂ ਨਾਲ ਇਹ ਫਾਸਟ ਫੂਡ ਤਿਆਰ ਕੀਤਾ ਜਾ ਰਿਹਾ ਸੀ ਉਨ੍ਹਾਂ ਵਿੱਚੋ ਇਕ ਵਿਅਕਤੀ ਦੇ ਜ਼ਖ਼ਮ ਵੀ ਸਨ। ਮੌਕੇ ‘ਤੇ ਨਗਰ ਕੌਂਸਲ ਦੀ ਟੀਮ ਵੀ ਬੁਲਾਈ ਗਈ ਜਿਨ੍ਹਾਂ ਨੇ ਇਸ ਸਾਰੇ ਸਮਾਨ ਨੂੰ ਨਸ਼ਟ ਕੀਤਾ ਅਤੇ ਮੌਕੇ ‘ਤੇ ਚਲਾਨ ਵੀ ਕੱਟਿਆ।

ਜੋ ਫਾਸਟ ਫੂਡ ਤਿਆਰ ਹੋ ਰਿਹਾ ਸੀ ਬੜੇ ਹੀ ਗੰਦੇ ਢੰਗ ਨਾਲ ਬਣਾਇਆ ਜਾ ਰਿਹਾ ਸੀ। ਉਨਾਂ ਨੇ ਸ਼ਹਿਰ ਵਾਸੀਆਂ ਨੂੰ ਫਾਸਟ ਫ਼ੂਡ ਨਾ ਖਾਣ ਦੀ ਅਪੀਲ ਕੀਤੀ ਕਿਉਂਕਿ ਇਹ ਸਿੱਧੇ ਤੌਰ ‘ਤੇ ਸਿਹਤ ਨਾਲ ਖਿਲਵਾੜ ਹੈ। ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਹੈਲਥ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਜੋ ਗੰਦੇ ਤਰੀਕੇ ਨਾਲ ਤਿਆਰ ਹੋ ਰਿਹਾ ਫਾਸਟ ਫੂਡ ਲੋਕਾਂ ਨੂੰ ਖਵਾਇਆ ਜਾ ਰਿਹਾ ਹੈ ਬੜਾ ਹੀ ਮੰਦਭਾਗਾ ਹੈ। ਉਨ੍ਹਾਂ ਨੇ ਇਹ ਫਾਸਟ ਫੂਡ ਤਿਆਰ ਕਰਨ ਵਾਲਿਆਂ ਨੂੰ ਅਪੀਲ ਅਤੇ ਚੇਤਾਵਨੀ ਦਿੱਤੀ ਕਿ ਉਹ ਕੁਝ ਪੈਸਿਆਂ ਦੀ ਖਾਤਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਨਹੀਂ ਤਾਂ ਨਗਰ ਕੌਂਸਲ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸਿਹਤ ਵਿਭਾਗ ਨਾਲ ਮਿਲਕੇ ਕਾਰਵਾਈ ਕੀਤੀ ਜਾਵੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article