ਕੈਨੇਡਾ ਸਰਕਾਰ ਦੇ ਨਵੇਂ ਫੈਸਲੇ ਦੇ ਅਨੁਸਾਰ ਵਿਦਿਆਰਥੀਆਂ ਦੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ (PGWP) ਨਾਲ ਕੈਨੇਡਾ ਵਿੱਚ ਪਰਵੇਸ਼ ਤੇ ਰੋਕ ਲਗਾ ਦਿੱਤੀ ਹੈ। ਸਰਕਾਰ ਨੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜ਼ੀਆਂ 21 ਜੂਨ, 2024 ਤੋਂ ਬਾਅਦ ਲੈਣੀਆ ਬੰਦ ਕਰ ਦਿੱਤੀਆਂ ਹਨ। ਨਵੇਂ ਨਿਯਮਾਂ ਦੇ ਅਨੁਸਾਰ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਨਾਲ ਭਾਰਤੀ ਵਿਦਿਆਰਥੀਆਂ ਵੀ ਕਾਫ਼ੀ ਪ੍ਰਭਾਵਿਤ ਹੋਏ, ਜਿਸ ਨਾਲ ਵਿਦਿਆਰਥੀ ਵੀਜ਼ਾ ਵਿੱਚ 35 ਫੀਸਦੀ ਤੱਕ ਦੀ ਕਮੀ ਆਈ ਹੈ। ਇਹਨਾਂ ਨਿਯਮਾਂ ਦੇ ਬਦਲਾਅ ਨੂੰ ਤਰੁੰਤ ਪ੍ਰਭਾਵ ਨਾਲ ਲਾਗੂ ਕਰਦੇ ਹੋਏ ਕੈਨੇਡਾ ਸਰਕਾਰ ਨੇ ਬਾਰਡਰ ਸਰਵਿਸਿਜ਼ ਅਫਸਰਾਂ ਨੂੰ ਹੁਕਮ ਜਾਰੀ ਹੈ ਕਿ ਉਹ ਕੈਨੇਡਾ ਵਿੱਚ ਦਾਖਲੇ ਲਈ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਦੀਆਂ ਅਰਜ਼ੀਆਂ ‘ਤੇ ਵਿਚਾਰ ਨਾ ਕਰਨ।
ਕੈਨੇਡਾ ਸਰਕਾਰ ਦੇ ਨਵੇਂ ਬਦਲੇ ਨਿਯਮਾਂ ਦੇ ਅਨੁਸਾਰ ਵਿਦੇਸ਼ੀ ਨਾਗਰਿਕ ਹੁਣ ਸਰਹੱਦ ‘ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜ਼ੀ ਨਹੀਂ ਦੇ ਸਕਦੇ ਹਨ। ਫਾਈਨੈਂਸ਼ੀਅਲ ਮਾਹਿਰਾਂ ਦੇ ਅਨੁਸਾਰ ਵਿਦਿਆਰਥੀ ਕੈਨੇਡਾ ‘ਚ PGWP ਲਈ ਅਰਜ਼ੀ ਦੇ ਸਕਦੇ ਹਨ। ਜੇਕਰ ਉਹਨਾਂ ਦੇ ਸਟੱਡੀ ਪਰਮਿਟ ਦੀ ਮਿਆਦ ਖਤਮ ਨਹੀਂ ਹੋਈ ਹੈ।
ਜੋ ਵਿਦਿਆਰਥੀ ਆਪਣੇ ਵਰਕ ਪਰਮਿਟ ਲਈ ਅਰਜ਼ੀ ਦਿੰਦੇ ਹਨ ਜਦੋਂ ਕਿ ਉਹਨਾਂ ਦਾ ਸਟੱਡੀ ਪਰਮਿਟ ਅਜੇ ਹੈ, ਵਰਕ ਪਰਮਿਟ ਦੀ ਅਰਜ਼ੀ ‘ਤੇ ਫੈਸਲਾ ਹੋਣ ਤੱਕ ਬਿਨਾਂ ਪਰਮਿਟ ਦੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਹ ਨਿਯਮ ਉਸ ਵਿਦੇਸ਼ੀ ਨਾਗਰਿਕ ‘ਤੇ ਲਾਗੂ ਨਹੀਂ ਹੁੰਦਾ।