Tuesday, December 17, 2024
spot_img

ਹੁਣ ਗੁਰੂ ਦੀ ਗੋਲਕ ਲਈ, ਤੁਸੀ ਦਿਉ ਆਪਣੇ ਵਿਚਾਰ, SGPC ਨੇ ਬਜਟ ਲਈ ਸੰਗਤ ਤੋਂ ਮੰਗੇ ਸੁਝਾਅ

Must read

ਈ-ਮੇਲ ਕੀਤੀ ਜਾਰੀ, 980 ਕਰੋੜ ਦਾ ਸੀ ਸਲਾਨਾ ਬਜਟ

ਦਿ ਸਿਟੀ ਹੈੱਡਲਾਈਨ

ਅੰਮ੍ਰਿਤਸਰ, 16 ਫਰਵਰੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਇਸ ਵਾਰ ਅਹਿਮ ਫੈਸਲਾ ਲੈਂਦੇ ਹੋਏ ਸਲਾਨਾ ਬਜਟ ਲਈ ਸੰਗਤ ਦੇ ਸੁਝਾਅ ਮੰਗੇ ਹਨ। ਇਸ ਵਾਰ ਸ਼੍ਰੋਮਣੀ ਕਮੇਟੀ ਨੇ ਲੋਕਾਂ ਦੇ ਸੁਝਾਵਾਂ ਨਾਲ ਸਾਲਾਨਾ ਬਜਟ ਤਿਆਰ ਕਰਨ ਦਾ ਮਨ ਬਣਾ ਲਿਆ ਹੈ। ਇਸ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਈ-ਮੇਲ sgpcbudgetsuggestionsgmail.com ਜਾਰੀ ਕੀਤੀ ਗਈ ਹੈ, ਜਿਸ ’ਤੇ ਲੋਕ ਆਪਣੇ ਸੁਝਾਅ ਭੇਜ ਸਕਦੇ ਹਨ।

ਦੱਸ ਦਈਏ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਬਜਟ ਤਿਆਰ ਕਰਨ ਤੋਂ ਪਹਿਲਾਂ ਲੋਕਾਂ ਤੋਂ ਸੁਝਾਅ ਮੰਗੇ ਸਨ। ਉਨ੍ਹਾਂ ਕਿਹਾ ਕਿ ਬਜਟ ਜਨਤਾ ਦਾ ਹੈ, ਇਸ ਲਈ ਇਸ ਦਾ ਫੈਸਲਾ ਉਨ੍ਹਾਂ ਨੂੰ ਹੀ ਕਰਨਾ ਚਾਹੀਦਾ ਹੈ। ਹੁਣ ਐਸਜੀਪੀਸੀ ਵੀ ਇਸ ਰਾਹ ’ਤੇ ਤੁਰ ਪਈ ਹੈ। ਸ਼੍ਰੋਮਣੀ ਕਮੇਟੀ ਨੇ ਵੀ ਇਸ ਸਾਲ ਦਾ ਬਜਟ ਸੰਗਤ ਦੇ ਸੁਝਾਵਾਂ ’ਤੇ ਤਿਆਰ ਕਰਨ ਦਾ ਮਨ ਬਣਾ ਲਿਆ ਹੈ।

ਸੰਗਤ ਦਾ ਪੈਸਾ, ਫਿਰ ਸੁਝਾਅ ਵੀ ਜ਼ਰੂਰੀ ਹੈ

ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਸਿੱਖ ਮਰਿਆਦਾ ਵਿਚ ਹਰ ਕੋਈ ਆਪਣੀ ਕਮਾਈ ਦਾ ਦਸਵੰਧ ਕੱਢਦਾ ਹੈ। ਜਿਸ ਨੂੰ ਗੁਰੂ ਦੀ ਗੋਲਕ ਕਿਹਾ ਜਾਂਦਾ ਹੈ। ਗੁਰੂ ਦੀ ਗੋਲਕ ਦੀ ਹਰ ਪਾਈ ਦਾ ਹਿਸਾਬ ਰੱਖਣਾ ਜ਼ਰੂਰੀ ਹੈ। ਸ਼੍ਰੋਮਣੀ ਕਮੇਟੀ ਦਾ ਇੱਕ ਪੈਨਲ ਬਜਟ ਤਿਆਰ ਕਰਦਾ ਹੈ ਤਾਂ ਜੋ ਗੋਲਕ ਵਿੱਚ ਆਉਣ ਵਾਲੇ ਪੈਸੇ ਦੀ ਸਹੀ ਵਰਤੋਂ ਕੀਤੀ ਜਾ ਸਕੇ। ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਪੈਸਾ ਸੰਗਤ ਦਾ ਹੈ। ਇਸ ਲਈ ਲੋੜ ਹੈ ਕਿ ਸੰਗਤ ਆਪ ਹੀ ਤੈਅ ਕਰੇ ਕਿ ਇਸ ਪੈਸੇ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।

ਈਮੇਲ ਆਈਡੀ ਕੀਤੀ ਗਈ ਜਾਰੀ

ਐਸਜੀਪੀਸੀ ਨੇ ਇਸ ਲਈ ਇੱਕ ਈਮੇਲ ਆਈਡੀ sgpcbudgetsuggestionsgmail.com ਜਾਰੀ ਕੀਤੀ ਗਈ ਹੈ। ਜਿਸ ’ਤੇ ਲੋਕ ਈ-ਮੇਲ ਰਾਹੀਂ ਆਪਣੀ ਰਾਏ ਭੇਜ ਸਕਦੇ ਹਨ। ਈ-ਮੇਲ ਐਡਰੈੱਸ ਜਾਰੀ ਕਰਨ ਦਾ ਮੁੱਖ ਮੰਤਵ ਇਹ ਹੈ ਕਿ ਦੇਸ਼-ਵਿਦੇਸ਼ ਵਿਚ ਬੈਠੀਆਂ ਸੰਗਤਾਂ ਵੀ ਯੋਗਦਾਨ ਪਾ ਸਕਣ।

ਪਿਛਲੇ ਸਾਲ 988 ਕਰੋੜ ਦਾ ਬਜਟ ਸੀ

ਪਿਛਲੇ ਸਾਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਕਮੇਟੀ ਨੇ 988 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਸੀ, ਜੋ ਇਸ ਸਾਲ 1000 ਕਰੋੜ ਰੁਪਏ ਤੋਂ ਵੀ ਪਾਰ ਜਾ ਸਕਦਾ ਹੈ। ਪਿਛਲੀ ਵਾਰ ਸਿੱਖਿਆ ’ਤੇ 231 ਕਰੋੜ ਰੁਪਏ ਖਰਚ ਕੀਤੇ ਗਏ ਸਨ। ਜਦਕਿ ਸ਼੍ਰੋਮਣੀ ਕਮੇਟੀ ਦੀ ਆਮਦਨ 958 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article