ਬਲਾਚੌਰ /ਨਵਾਂਸ਼ਹਿਰ, 9 ਸਤੰਬਰ : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ‘ਖੇਡਾਂ ਵਤਨ ਪੰਜਾਬ ਦੀਆਂ ਸੀਜਨ-3, 2024’ ਤਹਿਤ ਬਲਾਕ ਪੱਧਰੀ ਖੇਡਾਂ ਵੱਖ-ਵੱਖ ਬਲਾਕਾਂ ਵਿਚ ਕਰਵਾਈਆਂ ਜਾ ਰਹੀਆਂ ਹਨ। ਅੱਜ ਬਲਾਕ ਬਲਾਚੌਰ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਥੋਪੀਆ ਅਤੇ ਬੀ.ਏ.ਵੀ ਸਕੂਲ ਬਲਾਚੌਰ (ਬਲਾਕ ਬਲਾਚੌਰ ਵਿਖੇ ਅਤੇ ਪਿੰਡ ਬਕਾਪੁਰ ਵਿਖੇ ਫੁੱਟਬਾਲ, ਸ.ਸ.ਸ.ਸ ਛਦੌੜੀ (ਬਲਾਕ ਸੜੋਆ) ਵਿਖੇ ਅਥਲੈਟਿਕਸ, ਖੋ-ਖੋ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ ਬਲਾਕ ਪੱਧਰੀ ਖੇਡਾਂ ਕਰਵਾਈਆ ਗਈਆਂ। ਅੱਜ ਪਹਿਲੇ ਦਿਨ ਇਸ ਟੂਰਨਾਮੈਂਟ ਵਿਚ ਸੰਤੋਸ਼ ਕਟਾਰੀਆ ਐਮ.ਐਲ.ਏ ਬਲਾਚੌਰ, ਰਵਿੰਦਰ ਕੁਮਾਰ ਬਾਂਸਲ ਐਸ.ਡੀ.ਐਮ ਬਲਾਚੌਰ ਅਤੇ ਸਤਨਾਮ ਸਿੰਘ ਜਲਾਲਪੁਰ ਚੇਆਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਹੀਦ ਭਗਤ ਸਿੰਘ ਨਗਰ ਬਲਾਕ ਬਲਾਚੌਰ ਵਿਖੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਅਤੇ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਜਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ ਵੱਲੋਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਬਲਾਚੌਰ ਵਿਖੇ ਪਹਿਲੇ ਦਿਨ ਹੋਏ ਖੇਡ ਮੁਕਾਬਲਿਆ ਵਿਚ ਅਥਲੈਟਿਕਸ ਦੇ ਮੁਕਾਬਲਿਆਂ ਵਿਚ ਅੰਡਰ 17 ਲੜਕੇ 1500 ਮੀਟਰ ਵਿਚ ਅੰਕੁਰ ਨੇ ਪਹਿਲਾ, ਪੰਕਜ ਨੇ ਦੂਜਾ ਅਤੇ ਹਰਸ਼ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾ ਅੰਡਰ 17 (ਲੜਕੀਆਂ) 200 ਮੀਟਰ ਵਿਚ ਜਪਜੋਤ ਕੌਰ ਨੇ ਪਹਿਲਾ, ਮੰਨਤ ਨੇ ਦੂਜਾ ਅਤੇ ਅੰਸੂ ਨੇ ਤੀਜਾ ਸਥਾਨ ਹਾਸਲ ਕੀਤਾ। 600 ਮੀਟਰ ਲੜਕਿਆਂ ਵਿਚ ਗੁਰਵੀਰ ਸਿੰਘ ਨੇ ਪਹਿਲਾ, ਤੇਜਸ ਸ਼ਰਮਾਂ ਨੇ ਦੂਜਾ ਅਤੇ ਵਿਕਾਸ ਨੇ ਤੀਜਾ ਸਥਾਨ ਹਾਸਲ ਕੀਤਾ।
ਪਹਿਲੇ ਦਿਨ ਬਲਾਕ ਸੜੋਆ ਵਿਖੇ ਹੋਏ ਖੇਡ ਮੁਕਾਬਲਿਆ ਵਿਚ ਕਬੱਡੀ ਸਰਕਲ ਦੇ ਮੁਕਾਬਲਿਆ ਵਿਚ ਅੰਡਰ 14 ਵਿਚ ਟੋਰੋਵਾਲ ਨੇ ਪਹਿਲਾ ਸਥਾਨ ਅਤੇ ਚਦਿਆਣੀ ਖੁਰਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਵਿਚ ਚਦਿਆਣ ਖੁਰਦ ਨੇ ਪਹਿਲਾ ਅਤੇ ਕਰੀਮਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਮਲਕੀਤ ਸਿੰਘ ਅਥਲੈਟਿਕਸ ਕੋਚ, ਗੁਰਜੀਤ ਕੌਰ ਕਬੱਡੀ ਕੋਚ, ਜਸਕਰਨ ਕੋਰ ਕੱਬਡੀ ਕੋਚ, ਕਸ਼ਮੀਰ ਸਿੰਘ ਫੁੱਟਬਾਲ ਕੋਚ, ਜਸਵਿੰਦਰ ਸਿੰਘ ਫੁੱਟਬਾਲ ਕੋਚ, ਗੁਰਪ੍ਰੀਤ ਸਿੰਘ ਫੁੱਟਬਾਲ ਕੋਚ, ਦੇਸਰਾਜ ਡੀ.ਪੀ.ਈ ਹਾਜ਼ਰ ਸਨ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਲੱਗਭਗ 800 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ।