ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਰ ਸ਼ਾਮ ਮੱਥਾ ਟੇਕਣ ਆਏ ਕਾਂਗਰਸੀ ਸੀਨੀਅਰ ਆਗੂ ਰਾਹੁਲ ਗਾਂਧੀ ਜਦੋਂ ਪਰਿਕਰਮਾ ਵਿੱਚ ਛਬੀਲ ਤੇ ਪਾਣੀ ਪਿਆਉਣ ਦੀ ਸੇਵਾ ਕਰ ਰਹੇ ਸਨ ਤਾਂ ਅਚਾਨਕ ਇੱਕ ਲੜਕੀ, ਜਿਸ ਨੇ ਆਪਣਾ ਨਾਂ ਦਲਜੀਤ ਕੌਰ ਦੱਸਿਆ, ਨੇ ਰਾਹੁਲ ਗਾਂਧੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ‘ਚ ਲੜਕੀ ਨੇ ਉੱਚੀ ਆਵਾਜ਼ ‘ਚ ਬੋਲਣਾ ਸ਼ੁਰੂ ਕਰ ਦਿੱਤਾ ਕਿ ਰਾਹੁਲ ਗਾਂਧੀ ਨੂੰ ਗੁਰੂ ਘਰ ‘ਚ ਵੀਆਈਪੀ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਹੈ। ਸਿਵਲ ਵਰਦੀ ਵਿੱਚ ਮੌਜੂਦ ਮਹਿਲਾ ਪੁਲਿਸ ਮੁਲਾਜ਼ਮ ਲੜਕੀ ਨੂੰ ਬਾਹਰ ਲੈ ਗਏ। ਜਿਸ ਤੋਂ ਬਾਅਦ ਕੁੜੀ ਨੇ ਮੀਡੀਆ ਅੱਗੇ ਕਿਹਾ ਕਿ ਰਾਹੁਲ ਗਾਂਧੀ ਨੂੰ VIP ਟ੍ਰੀਟਮੈਂਟ ਕਿਉਂ ਦਿੱਤਾ ਗਿਆ ਹੈ।