ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਨੰਗੇ ਪੈਰੀਂ ਪਾਠ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ। ਉਨ੍ਹਾਂ ਉਪਰ ਸਿੱਖ ਮਰਿਆਦਾ ਦੀ ਉਲੰਘਣ ਦਾ ਦੋਸ਼ ਲੱਗਾ ਹੈ। ਪੰਜ ਸਾਹਿਬ ਸਾਹਿਬਾਨਾਂ ਦੀ ਇਕੱਤਰਤਾ ਸਾਹਮਣੇ ਮੰਤਰੀ ਹਰਜੋਤ ਬੈਂਸ ਪੇਸ਼ ਹੋਏ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼੍ਰੀਨਗਰ ਵਿਚ ਹੋਏ ਸ਼ਹੀਦੀ ਦਿਵਸ ਨੂੰ ਲੈ ਕੇ ਜੋ ਪ੍ਰੋਗਰਾਮ ਹੋਇਆ, ਉਸ ਵਿਚ ਸਿੱਖ ਇਤਿਹਾਸ ਦਾ ਉਲੰਘਣ ਹੋਇਆ। ਇਸ ਨਾਲ ਸਿੱਖ ਭਾਵਨਾਵਾਂ ਨੂੰ ਸੱਟ ਵੱਜੀ ਹੈ।
ਇਸ ‘ਤੇ ਮੰਤਰੀ ਬੈਂਸ ਤੇ ਆਪਣੀ ਗਲਤੀ ਕਬੂਲੀ। ਉਨ੍ਹਾਂ ਕਿਹਾ ਕਿ ਹਾਂਜੀ ਮੈਂ ਆਪਣੀ ਗ਼ਲਤੀ ਕਬੂਲ ਕਰਦਾ ਹਾਂ ਤੇ ਘਟਨਾ ਲਈ ਖਿਮਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਮੇਰਾ ਰੋਮ-ਰੋਮ ਗੁਰੂ ਸਾਹਿਬ ਨੂੰ ਸਮਰਪਿਤ ਹੈ ਤੇ ਮੈਂ ਸਮਾਗਮ ‘ਚ ਮੌਜੂਦ ਸੀ ਤੇ ਮੈਂ ਗਾਣੇ ਚੱਲਣ ‘ਤੇ ਸਮਾਗਮ ਨਹੀਂ ਰੁਕਵਾਇਆ। ਮੇਰੇ ਕੋਲੋਂ ਗਲਤੀ ਹੋਈ। ਮੈਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਾ ਹਾਂ ਤੇ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ ਕਰਾਂਗਾ ਕਿ ਅਜਿਹੇ ਪ੍ਰੋਗਰਾਮ ਆਯੋਜਿਤ ਨਾ ਹੋਣ ਜੋ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਮੌਕੇ ਪਾਸ ਆਦੇਸ਼ ਕੀਤੇ ਗਏ ਹਨ। ਪੜ੍ਹੋ ਸੂਚੀ :