ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਨੂੰ ਲੈ ਕੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੇ ਅਸਤੀਫ਼ਾ ਹੁਕਮਨਾਮਾ ਮੰਨ ਕੇ ਨਹੀਂ ਦਿੱਤਾ ਗਿਆ ਇਹ ਅਸਤੀਫ਼ਾ 16 ਨਵੰਬਰ ਨੂੰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਇਹ ਵੀ ਸਿੰਘ ਸਾਹਿਬਾਨ ਨੇ ਕਿਹਾ ਸੀ ਕਿ ਜਿਹੜਾ ਵੀ ਇੱਥੇ ਆਵੇ ਉਹ ਅਸਤੀਫ਼ਾ ਦੇਵੇ। ਬੀਬੀ ਨੇ ਕਿਹਾ ਹੈ ਕਿ ਉਥੇ ਅਸਤੀਫ਼ਾ ਦੇ ਕੇ ਚੱਲੇ ਗਏ ਸੀ ਪਰ ਇਨ੍ਹਾਂ ਨੇ ਪ੍ਰਵਾਨ ਅੱਜ ਤੱਕ ਨਹੀਂ ਕੀਤਾ।
ਬੀਬੀ ਜਗੀਰ ਨੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਭਰਤੀ ਨੂੰ ਲੈ ਕੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਇਨ੍ਹਾਂ ਨੇ ਭਰਤੀ 20 ਜਨਵਰੀ ਤੋਂ 20 ਫਰਵਰੀ ਤੱਕ ਰੱਖੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅੱਜ ਤੱਕ ਦਾ ਰਿਕਾਰਡ ਕੱਢ ਕੇ ਵੇਖ ਲਵੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਇਕ ਮਹੀਨੇ ਵਿੱਚ ਨਹੀਂ ਹੋ ਸਕਦੀ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲ ਤਖ਼ਤ ਤੋਂ ਐਲਾਨ ਕੀਤਾ ਸੀ ਕਿ 7 ਮੈਂਬਰੀ ਕਮੇਟੀ ਸੁਪਰਵਾਈਜਿੰਗ ਕਰੇਗੀ ਕਿ ਠੀਕ ਭਰਤੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ 7 ਮੈਂਬਰੀ ਕਮੇਟੀ ਨੂੰ ਪੁੱਛਿਆ ਹੀ ਨਹੀਂ ਜਾ ਰਿਹਾ।