ਮਰਹੂਮ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਹਮੇਸ਼ਾ ਉਸਦੇ ਨਵੇਂ ਗੀਤ ਆਉਣ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਅੱਜ ਉਸਦੇ ਪ੍ਰਸ਼ੰਸਕਾਂ ਦੀ ਉਡੀਕ ਉਸ ਵਕਤ ਖਤਮ ਹੋ ਗਈ ਜਦ ਸਿੱਧੂ ਦਾ ਨਵਾਂ ਗਾਣਾ ‘Lock’ ਰਿਲੀਜ਼ ਹੋਇਆ। ਪੁਰਾਣੇ ਗਾਣਿਆਂ ਤਰ੍ਹਾਂ ਸਿੱਧੂ ਮੂਸੇਵਾਲਾ ਦੇ ਇਸ ਗੀਤ ਨੇ ਵੀ ਧੱਕ ਪਾਈ ਹੋਈ ਹੈ। ਬੇਸਬਰੀ ਨਾਲ ਉਡੀਕੇ ਜਾ ਰਹੇ ਇਸ ਗੀਤ ਨੂੰ 15 ਮਿੰਟਾਂ ਦੇ ਅੰਦਰ ਹੀ 2 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ। ਸਿੱਧੂ ਦੀ ਮੌਤ ਤੋਂ ਬਾਅਦ ਹੁਣ ਤੱਕ ਉਸਦੇ 8 ਗਾਣੇ ਰਿਲੀਜ਼ ਹੋ ਚੁੱਕੇ ਹਨ ਤੇ LOCK ਉਸਦਾ 9ਵਾਂ ਗੀਤ ਹੋਵੇਗਾ। ਇਸ ਗਾਣੇ ਦਾ ਪੋਸਟਰ ਤੇ ਟੀਜ਼ਰ ਨੂੰ ਹੁਣੇ ਜਿਹੇ ਹੀ ਜਾਰੀ ਕੀਤਾ ਗਿਆ ਸੀ ਜਿਸ ਨੂੰ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ 1.5 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।