ਸਿਵਲ ਹਸਪਤਾਲ ਲੁਧਿਆਣਾ ਅਕਸਰ ਹੀ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ। ਬੀਤੀ ਰਾਤ ਵੀ ਸਿਵਲ ਹਸਪਤਾਲ ਫਿਰ ਤੋਂ ਸੁਰਖੀਆਂ ਵਿੱਚ ਆ ਗਿਆ ਜਦੋਂ ਇਲਾਜ ਲਈ ਆਏ ਇੱਕ ਸਰਾਫਾ ਕਾਰੋਬਾਰੀ ਨੇ ਹਾਈ ਵੋਲਟੇਜ ਡਰਾਮਾ ਕਰ ਦਿੱਤਾ। ਉਸ ਨੇ ਹਸਪਤਾਲ ਦੇ ਐਮਰਜੈਂਸੀ ਕਮਰੇ ਦੇ ਬਾਹਰ ਕਰੀਬ 3 ਲੱਖ ਰੁਪਏ ਖਿਲਾਰ ਦਿੱਤੇ। ਜਦੋਂ ਉਸ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਜੂਆ ਖੇਡਣ ਗਿਆ ਸੀ। ਇਸ ਦੌਰਾਨ ਜੂਆ ਖੇਡਦੇ ਲੋਕਾਂ ਨੇ ਉਸ ਕੋਲੋਂ 7 ਲੱਖ ਰੁਪਏ ਲੁੱਟ ਲਏ। ਹੁਣ ਉਸ ਕੋਲ ਸਿਰਫ਼ 3 ਲੱਖ ਰੁਪਏ ਬਚੇ ਹਨ। ਉਨ੍ਹਾਂ ਨੇ ਆਪਣੇ ਪਿਸਤੌਲ ਦੇ ਬੱਟ ਨਾਲ ਉਸ ਦੇ ਸਿਰ ‘ਤੇ ਵਾਰ ਕੀਤਾ। ਸਰਾਫਾ ਕਾਰੋਬਾਰੀ ਵਿੱਕੀ ਆਨੰਦ ਨੇ ਦੱਸਿਆ ਕਿ ਉਹ ਆਪਣੇ ਸਾਥੀ ਨਾਲ ਸਾਊਥ ਸਿਟੀ ਰੋਡ ‘ਤੇ ਸਥਿਤ ਰਾਇਲ ਬਲੂ ਨਾਂ ਦੇ ਹੋਟਲ ‘ਚ ਜੂਆ ਖੇਡਣ ਗਿਆ ਸੀ। ਸੱਟਾ ਲਗਾਉਂਦੇ ਸਮੇਂ ਕੁਝ ਪੈਸਿਆਂ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ। ਜਿਸ ਤੋਂ ਬਾਅਦ ਜੂਆ ਖੇਡ ਰਹੇ ਲੋਕਾਂ ਨੇ ਉਸ ਦੀ ਕੁੱਟਮਾਰ ਕਰਕੇ ਉਸ ਕੋਲੋਂ 7 ਲੱਖ ਰੁਪਏ ਖੋਹ ਲਏ। ਪਿਸਤੌਲ ਦਾ ਬੱਟ ਉਸ ਦੇ ਮੱਥੇ ‘ਤੇ ਲੱਗਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।ਦੂਜੇ ਪਾਸੇ ਜਿਵੇਂ ਹੀ ਵਿੱਕੀ ਆਨੰਦ ਇਸ ਮਾਮਲੇ ਦੀ ਸ਼ਿਕਾਇਤ ਕਰਨ ਲਈ ਚੌਕੀ ਰਘੂਨਾਥ ਐਨਕਲੇਵ ਗਿਆ ਤਾਂ ਪੁਲੀਸ ਨੇ ਉਸ ਦੇ ਬਿਆਨਾਂ ’ਤੇ ਸ਼ਿਕਾਇਤ ਦਰਜ ਕਰਵਾਈ ਪਰ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਮੌਕੇ ‘ਤੇ ਪਹੁੰਚੇ ਥਾਣਾ ਸਰਾਭਾ ਨਗਰ ਦੇ ਐੱਸ.ਐੱਚ.ਓ. ਐਸਐਚਓ ਨੀਰਜ ਚੌਧਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤਾ ਜਾ ਰਹੀ ਹੈ। ਜਿਹੜੇ ਵੀ ਵਿਅਕਤੀ ਜੂਆ ਖੇਡ ਰਹੇ ਹੈ ਜਾਂ ਜੂਆ ਖੇਡ ਰਹੇ ਸਨ। ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।