ਜਿਵੇਂ-ਜਿਵੇਂ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਦਿਨ ਨੇੜੇ ਆ ਰਿਹਾ ਹੈ, ਤਿਉਂ ਤਿਉਂ ਹੀ ਟੈਕਸ-ਫਾਈਲਿੰਗ ਪੋਰਟਲ ‘ਤੇ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਵੀ ਵੱਧ ਗਈਆਂ ਹਨ। ਇੱਕ ਸਰਵੇ ਅਨੁਸਾਰ ਕਿ ਪੋਰਟਲ ਰਾਹੀਂ ਆਈਟੀਆਰ ਫਾਈਲ ਕਰਨ ਵਿੱਚ ਮੁਸ਼ਕਲਾਂ ਦੇ ਕਾਰਨ, ਲਗਭਗ ਅੱਧੇ ਟੈਕਸਦਾਤਾਵਾਂ ਨੇ ਅਜੇ ਤੱਕ ਆਪਣਾ ਆਈਟੀਆਰ ਨਹੀਂ ਭਰਿਆ ਹੈ। 26 ਜੁਲਾਈ ਤੱਕ ITR ਨਾ ਭਰਨ ਵਾਲੇ ਲੋਕਾਂ ਦੀ ਗਿਣਤੀ 40% ਸੀ।ਇਸ ਦੇ ਨਾਲ ਹੀ ਇਨਕਮ ਟੈਕਸ ਵਿਭਾਗ ਨੇ ਕਿਹਾ ਕਿ 22 ਜੁਲਾਈ ਤੱਕ 4 ਕਰੋੜ ਰਿਟਰਨ ਫਾਈਲ ਕੀਤੇ ਜਾ ਚੁੱਕੇ ਹਨ।ਸਰਵੇ ਵਿੱਚ ਪੁੱਛਿਆ ਗਿਆ ਕਿ ਕੀ ਤੁਸੀਂ 31 ਜੁਲਾਈ ਤੱਕ ਆਪਣੀ ਰਿਟਰਨ ਭਰਨ ਦੇ ਯੋਗ ਹੋਵੋਗੇ, ਤਾਂ ਕਰੀਬ 52 ਪ੍ਰਤੀਸ਼ਤ ਲੋਕਾਂ ਨੇ ਕਿਹਾ ਉਹ ਪਹਿਲਾਂ ਹੀ ITR ਭਰ ਚੁੱਕੇ ਹਨ। ਜਦੋਂ ਕਿ 4% ਲੋਕਾਂ ਦਾ ਕਹਿਣਾ ਹੈ ਨੇ ਕਿਹਾ ਕਿ ਉਨ੍ਹਾਂ ਨੇ ITR ਭਰਨ ਦੀ ਕੋਸ਼ਿਸ਼ ਕੀਤੀ ਪਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਹੁਣ ਉਹ ਦੁਬਾਰਾ ਕੋਸ਼ਿਸ਼ ਕਰਨਗੇ। 16% ਨੇ ਕਿਹਾ ਕਿ ਉਹ ਆਖਰੀ ਤਾਰੀਖ ਤੱਕ ITR ਭਰ ਲੈਣਗੇ। 29% ਕਹਿੰਦੇ ਹਨ ਕਿ ਇਹ ਮੁਸ਼ਕਲ ਹੋਵੇਗਾ। ਇਸ ਵਾਰ ਅਗਰ ਸਮੇਂ ਸਿਰਫ ITR ਨਾ ਭਰੀ ਗਈ ਤਾਂ ਭਾਰੀ ਜੁਰਮਾਨਾ ਲੱਗ ਸਕਦਾ ਹੈ।