ਗਾਇਕ ਦਿਲਜੀਤ ਦੋਸਾਂਝ ਇਸ ਨਵੇਂ ਸਾਲ ‘ਤੇ ਲੁਧਿਆਣਾ ਵਾਸੀਆਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ। 31 ਦਸੰਬਰ ਨੂੰ ਲੁਧਿਆਣਾ ਵਿੱਚ ਦਿਲਜੀਤ ਦਿਲ-ਲੁਮੀਨਾਟੀ ਦੌਰੇ ਦੀ ਸਮਾਪਤੀ ਕਰਦੇ ਹੋਏ ਪ੍ਰਦਰਸ਼ਨ ਕਰਨਗੇ। ਦਿਲਜੀਤ ਦਾ ਇਹ ਕੰਸਰਟ PAU ਲੁਧਿਆਣਾ ਵਿੱਚ ਕਰਵਾਇਆ ਜਾ ਰਿਹਾ ਹੈ। ਅੱਜ 2 ਵਜੇ ਟਿਕਟਾਂ ਦੀ ਬੁਕਿੰਗ ਸ਼ੁਰੂ ਹੋਈ ਸੀ ਪਰ ਸਿਰਫ 14 ਮਿੰਟਾ ਦੇ ਅੰਦਰ ਟਿੱਕਟਾਂ ਦੀ ਬੁਕਿੰਗ ਖਤਮ ਹੋ ਗਈ।