ਸਮਰਾਲਾ, 30 ਜੂਨ: ਵਧਦੀ ਗਰਮੀ ਅਤੇ ਵਾਤਾਵਰਨ ਨੂੰ ਲੈਕੇ ਹਰ ਵਾਤਾਵਰਨ ਪ੍ਰੇਮੀ ਆਪਣਾ ਯੋਗਦਾਨ ਪਾ ਰਹੇ ਹਨ। ਅੱਜ ਸਮਰਾਲਾ ਦੇ ਨਜ਼ਦੀਕ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਮੁਕਤੀ ਧਾਮ ਚਹਿਲਾਂ ਵਿਖੇ ਅੱਜ 201 ਬੂਟੇ ਲਗਾਏ ਗਏ। 101 ਬੂਟੇ ਸ਼ਿਵ ਮੰਦਿਰ ਮੁਕਤੀ ਧਾਮ ਚਹਿਲਾਂ ਦੇ ਆਲੇ ਦੁਆਲੇ ਲਗਾਏ ਗਏ ਅਤੇ ਬਾਕੀ ਬੂਟੇ ਪ੍ਰਸ਼ਾਦ ਦੇ ਰੂਪ ‘ਚ ਸੰਗਤ ਨੂੰ ਵੰਡਿਆ ਗਿਆ।
ਮੰਦਿਰ ਕਮੇਟੀ ਪ੍ਰਧਾਨ ਪੰਡਿਤ ਚੰਦਰ ਮੋਹਨ ਸ਼ਰਮਾ ਨੇ ਅਪੀਲ ਕੀਤੀ ਕਿ ਵਾਤਾਵਰਨ ਦੀ ਸੇਵਾ ਸੰਭਾਲ ਇਨਸਾਨ ਦਾ ਮੁਢਲਾ ਫਰਜ਼ ਹੈ। ਅਸੀਂ ਜੋ ਸਾਹ ਲੈ ਰਹੇ ਹਾਂ ਇਹ ਕੁਦਰਤ ਦੀ ਦੇਣ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵਾਤਾਵਰਨ ਨੂੰ ਸ਼ੁੱਧ ਰੱਖਣ ‘ਚ ਆਪਣਾ ਯੋਗਦਾਨ ਪਾਈਏ। ਇਸ ਮੌਕੇ ਤੇ ਸ੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੋਸਾਇਟੀ ਚੇਅਰਮੈਨ ਨੀਲ ਕਮਲ ਸ਼ਰਮਾ, ਕੈਸ਼ੀਅਰ ਦੀਪਕ ਨੰਦ ਵਲੋਂ ਵਿਸ਼ੇਸ਼ ਤੌਰ ਤੇ ਲੁਧਿਆਣਾ ਤੋਂ ਲਿਆਂਦੇ ਬੂਟੇ ਵੰਡੇ ਗਏ। ਸ਼ਿਵ ਭਗਤਾਂ ਨੂੰ ਬੇਨਤੀ ਕੀਤੀ ਗਈ ਇਹਨਾਂ ਬੂਟਿਆਂ ਨੂੰ ਆਪਣੇ ਘਰਾਂ ਵਿੱਚ ਥੋੜੀ ਮੋਟੀ ਜਗ੍ਹਾ ਮਿਲਦੀ ਹੈ, ਉੱਥੇ ਬੂਟੇ ਲਗਾਉ। ਪੰਜਾਬ ਨੂੰ ਹਰਿਆ ਭਰਿਆ ਬਣਾਉਣ ਵਿੱਚ ਯੋਗਦਾਨ ਪਾਉ। ਬੀਤੇ ਦਿਨਾਂ ਵਿੱਚ ਗਰਮੀ ਦਾ ਬਹੁਤ ਹੀ ਕਹਿਰ ਸੀ ਅੱਜ ਲਾਵਾਂਗੇ ਤੇ ਕੱਲ ਨੂੰ ਛਾਂ ਪਾਵਾਂਗੇ। ਕੱਲ ਨੂੰ ਛਾਂ ਦਾ ਮਤਲਬ ਦੋ ਚਾਰ ਸਾਲਾਂ ਬਾਅਦ ਆਪਾਂ ਨੂੰ ਪੰਜਾਬ ਦੇ ਵਾਤਾਵਰਨ ਅਤੇ ਟੈਂਪਰੇਚਰ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਅਤੇ ਨਾਲ ਹੀ ਗਰਮੀ ਤੋਂ ਵੀ ਰਾਹਤ ਮਿਲੇਗੀ।