ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਹਰ ਇੱਕ ਪੰਜਾਬੀ ਦੇ ਘਰ ਘੱਟੋ-ਘੱਟ 3 ਜਵਾਕ ਹੋਣੇ ਚਾਹੀਦੇ ਨੇ, ਜੇ ਇੱਕ-ਦੋ ਨਿਆਣੇ ਹੋਣਗੇ ਤਾਂ ਪੰਜਾਬ ਕਿੱਥੇ ਬਾਕੀ ਰਹੇਗਾ। ਜੇ ਤੁਸੀਂ ਹੀ ਕੈਨੇਡਾ ਚਲੇ ਜਾਓਗੇ ਤਾਂ ਇੱਥੇ ਕੌਣ ਰਹੇਗਾ। ਗੁਰੂ ਘਰ ਪੁਰਾਣੀਆਂ ਯਾਦਾਂ, ਪਿੰਡਾਂ ਦੀ ਸਾਂਝ ਉਦੋਂ ਤੱਕ ਹੀ ਹੈ ਜਦੋਂ ਤੱਕ ਪੰਜਾਬ ‘ਚ ਸਿੱਖ ਨੇ, ਪੰਜਾਬ ਦੀ ਜ਼ਮੀਨ, ਸਭਿਆਚਾਰ ਤੇ ਬੋਲੀ ਨੂੰ ਬਰਕਰਾਰ ਰੱਖਣਾ ਸਿੱਖਾਂ ਦੀ ਜ਼ਿੰਮੇਵਾਰੀ ਬਣਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਮੈਨੂੰ ਕੋਈ ਸਿੱਖ ਭਰਾ ਮਿਲਦਾ ਏ ਤਾਂ ਮੈਂ ਪੁੱਛਦਾ ਹਾਂ ਕਿ ਕਿੰਨੇ ਨਿਆਣੇ ਹਨ ਤਾਂ ਕਹਿੰਦਾ ਏ ਇੱਕ ਬੇਟੀ ਹੈ, ਹੋਰ ਨਹੀਂ ਕਰਨਾ। ਕੋਈ ਕਹਿੰਦਾ ਇੱਕ ਬੇਟਾ ਤੇ ਉਹਦੀ ਕੋਈ ਭੈਣ ਨਹੀਂ, ਤਾਂ ਪੰਜਾਬ ਦਾ ਕਿੱਦਾਂ ਬਾਕੀ ਰਹਿਣਾ। ਇਹ ਗੁਰੂਆਂ ਪੀਰਾਂ ਦੀ ਧਰਤੀ, ਇਹ ਸਾਡੇ ਵਿਵਹਾਰ ਕਰਕੇ ਇਹ ਧਰਤੀ…. ਹੈ। ਲੋਕੀ ਤਾਂ ਚਾਹੁੰਦੇ ਨੇ ਅਸੀਂ ਇਥੇ ਨਫਰਤ ਦੇ ਬੀਜ ਫੈਲਾ ਦੇਈਏ। ਅਸੀਂ ਪੰਡ ਬੰਨ੍ਹ ਲੈਂਦੇ ਆਂ ਕਿ ਚਲੋ ਕਨੇਡਾ ਨੂੰ ਚਲੋ ਕਨੇਡਾ ਨੂੰ। ਅਸੀਂ ਬਾਹਰ ਜਾ ਕੇ ਜੁਗਾੜ ਲਾਉਂਦੇ ਹਾਂ ਕਿ MP ਬਣਨਾ, ਇਥੇ ਕਿੰਨੇ MP ਬਣਨਾ ਫੇਰ। ਇਥੇ ਕਿਹਨੂੰ MLA ਬਣਾਉਣਾ।




