Monday, December 23, 2024
spot_img

ਸ਼ਹਿਰਾਂ ਨੂੰ ਮਾਤ ਦਿੰਦਾ ਹੈ ਅੰਮ੍ਰਿਤਸਰ ਦਾ ਇਹ ਪਿੰਡ

Must read

ਅੰਮ੍ਰਿਤਸਰ ਦੇ ਪਿੰਡ ਮਲੁਨੰਗਲ ਦੀ ਪੰਚਾਇਤ ਵਲੋਂ ਪਿੰਡ ਦੀ ਇੱਕ ਵੱਖਰੀ ਦਿੱਖ ਤਿਆਰ ਕੀਤੀ ਗਈ ਹੈ। ਜੋ ਸ਼ਹਿਰਾਂ ਨੂੰ ਮਾਤ ਦਿੰਦੀ ਹੈ। ਪਿੰਡ ਦੀ ਪੰਚਾਇਤ ਨੇ ਪਿੰਡ ਦੇ ਲੋਕਾਂ ਦੀ ਸਿਹਤ ਸਹੂਲਤਾਂ ਲਈ ਬੜੇ ਵਧਿਆ ਪ੍ਰਬੰਧ ਕੀਤੇ ਗਏ ਹਨ। ਇਹ ਪਿੰਡ ਸਰਕਾਰਾਂ ਨੂੰ ਆਈਨਾ ਦਿਖਾ ਰਿਹਾ ਹਨ। ਜਿਹੜਾ ਕੰਮ ਸਰਕਾਰਾਂ ਸ਼ਹਿਰਾਂ ਵਿੱਚ ਨਹੀਂ ਕਰ ਸਕੀਆਂ, ਉਹ ਪਿੰਡ ਦੀ ਪੰਚਾਇਤ ਨੇ ਪਿੰਡ ਵਿੱਚ ਕਰਕੇ ਦਿਖਾਇਆ ਹੈ। ਪਿੰਡ ਦੀ ਪੰਚਾਇਤ ਵਲੋਂ ਪਿੰਡ ਦੀਆਂ ਸੜਕਾਂ ਹੋਣ ਪੀਣ ਵਾਲਾ ਪਾਣੀ ਹੋਵੇ, ਚਾਹੇ ਸਟਰੀਟ ਲਾਈਟਾਂ ਦਾ ਮਸਲਾ ਜਾਂ ਗਲੀਆਂ ਹੋਵੇ ਬਹੁਤ ਸੁਚੱਜੇ ਪ੍ਰਬੰਧ ਕੀਤੇ ਹਨ।
ਅੱਜ ਤੁਹਾਨੂੰ ਪਿੰਡ ਦੀ ਪੰਚਾਇਤ ਵਲੋਂ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੰਦੇ ਲੋਕਾਂ ਦੇ ਨਾਲ ਕੀਤੀ ਮੁਲਾਕਾਤ ਦੌਰਾਨ ਪਿੰਡ ਬਾਰੇ ਦੱਸਿਆ। ਪਿੰਡ ਦੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੱਲੂਨੰਗਲ ‘ਚ ਗੰਦਗੀ ਭਰੇ ਛੱਪੜ ਦੀ ਥਾਂ ਤੇ ਸਾਡੇ ਵਲੋਂ ਝੀਲ ਬਣਾਈ ਗਈ ਹੈ, ਜੋਕਿ ਚੰਡੀਗੜ੍ਹ ਦੀ ਸੁਖਨਾ ਲੇਕ ਦਾ ਭੁਲੇਖਾ ਪਾਉਂਦੀ ਹੈ। ਦੋ ਪਾਰਕਾਂ ਬਣਾਈਆਂ ਗਈਆਂ ਹਨ। ਇਹ ਝੀਲ ਵਿੱਚ ਫੁਆਰੇ ਵੀ ਚੱਲਦੇ ਹਨ। ਬੱਤਖਾਂ ਵੀ ਛੱਡੀਆਂ ਹਨ ਤੇ ਕਿਸ਼ਤੀਆਂ ਵੀ ਚੱਲਦੀਆਂ ਹਨ। ਲੋਕ ਇਸ ਦੇ ਆਲੇ ਦੁਆਲੇ ਸੈਰ ਕਰਦੇ ਹਨ। ਉਹਨਾਂ ਨੇ ਕਿਹਾ ਕਿ ਪਿੰਡ ਵਿੱਚ ਦਾਖ਼ਿਲ ਹੁੰਦੇ ਹੀ ਗੁਰਬਾਣੀ ਜੋ ਕਿ ਹਰਿਮੰਦਰ ਸਾਹਿਬ ਤੋਂ ਲਾਈਵ ਹੁੰਦੀ ਹੈ। ਉਸ ਦੇ ਸੁਣ ਲਈ ਹਰ ਇੱਕ ਗਲੀ ਦੇ ਵਿੱਚ ਸਪੀਕਰ ਲਗਾਏ ਗਏ ਹਨ। ਸਕੂਲ ਬਹੁਤ ਹੀ ਵਧੀਆ ਤਿਆਰ ਕੀਤਾ ਗਿਆ ਹੈ। ਪਿੰਡ ਵਿੱਚ ਦਾਖਲ ਹੁੰਦੇ ਹੀ ਵਧੀਆ ਵਿਰਾਸਤੀ ਬੈਂਚ ਲਗਾਏ ਗਏ ਹਨ। ਬਜ਼ੁਰਗਾਂ ਦੇ ਬੈਠਣ ਦੇ ਲਈ ਵਧੀਆ ਜਗ੍ਹਾ ਬਣਾਈ ਗਈ ਹੈ। ਜਿੱਥੇ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਮਾਰ ਸਕਦੇ ਹਨ। ਪਹਿਲੇ ਲੋਕ ਪੁਰਾਣੇ ਬੋਰਡ ਪਿੱਪਲ ਤੇ ਬੈਠ ਕੇ ਦਿਲ ਹੋਲਾ ਕਰਦੇ ਸੀ । ਪਰ ਪੰਚਾਇਤ ਵਲੋਂ ਬਜ਼ੁਰਗ ਗਰਮੀ ਵਿੱਚ ਬੈਠ ਕੇ ਜਿੱਥੇ ਗੱਲਾਂ ਬਾਤਾਂ ਮਾਰ ਕੇ ਆਪਣਾ ਸਮਾਂ ਬਤੀਤ ਕਰ ਸਕਦੇ ਹਨ। ਉਹਨਾਂ ਕਿਹਾ 2019 ਵਿੱਚ ਸਾਡੀ ਪੰਚਾਇਤ ਬਣੀ ਸੀ। ਸਾਡੇ ਇੱਥੇ ਪੀਣ ਵਾਲੇ ਪਾਣੀ ਬਹੁਤ ਗੰਦਾ ਸੀ, ਸਾਡੀ ਪੰਚਾਇਤ ਨੇ ਘਰ ਘਰ ਵਿਚ ਸਾਫ਼ ਪਾਣੀ ਵੀ ਜਾਣ ਲੱਗ ਪਿਆ। ਵਾਟਰ ਸਪਲਾਈ ਮਹਿਕਮੇ ਵੱਲੋਂ ਵੀ ਸਾਨੂੰ ਬਹੁਤ ਵਧੀਆ ਇੱਥੇ ਜਿਹੜੀ ਦਿੱਖ ਦਿੱਤੀ ਗਈ ਹੈ। ਉਸ ਲਈ ਅਸੀਂ ਏਟੀਐਮ ਮਸ਼ੀਨਾਂ ਲਗਾਈਆਂ ਗਈਆਂ ਹਨ। ਝੀਲ ਦੇ ਵਿੱਚ ਹੀ ਤੇ ਉਹ ਏਟੀਐਮ ਕਾਰਡ ਅਸੀਂ ਹਰੇ ਘਰ ਦੇ ਵਿੱਚ ਦਿੱਤਾ ਹੈ। ਕਿ ਹਰ ਇੱਕ ਗਰੀਬ ਘਰ ਨੂੰ ਇੱਕ ਦਿਨ ‘ਚ 40 ਲੀਟਰ ਪਾਣੀ ਦੋ ਵਾਰ ਮਿਲ ਸਕਦਾ ਹੈ। ਅਸੀਂ ਹੋਰ ਵੀ ਲੋਕਾਂ ਦੇ ਪਿੰਡਾਂ ਨੂੰ ਅਪੀਲ ਕਰਦੇ ਹਾਂ ਸਾਡਾ ਪਿੰਡ ਬਹੁਤ ਵਧੀਆ ਬਣ ਗਿਆ ਹੈ। ਸਾਡੇ ਪਿੰਡ ਵਾਂਗੂ ਬਾਕੀ ਪਿੰਡ ਵੀ ਬਣਨ ਤੇ ਆਪਣੀ ਪੰਚਾਇਤ ਦਾ ਸਾਥ ਦੇ ਕੇ ਅਜਿਹੇ ਪਿੰਡ ਤਿਆਰ ਕਰੋ ਤਾਂ ਜੋ ਆਉਣ ਵਾਲੇ ਲੋਕ ਵੇਖ ਕੇ ਮਾਹੌਲ ਨੂੰ ਬਹੁਤ ਖੁਸ਼ ਹੋਣ। ਉਹਨਾਂ ਨੇ ਕਿਹਾ ਕਿ ਇੱਕ ਦੋ ਦਿਨਾਂ ਤੱਕ ਸਾਡੀਆਂ ਕਿਸ਼ਤੀਆਂ ਆ ਜਾਣੀਆਂ ਹਨ। ਜਲਦੀ ਹੀ ਕਿਸ਼ਤੀਆਂ ਇਸ ਝੀਲ ਵਿੱਚ ਛੱਡੀਆਂ ਜਾਣਗੀਆਂ ਤੇ ਲੋਕ ਇਸ ਵਿੱਚ ਬੈਠ ਕੇ ਝੂਟੇ ਲੈ ਸਕਦੇ ਹਨ। ਝੀਲ ਦੇ ਕਿਨਾਰੇ ਤੇ ਖਜੂਰ ਦੇ ਦਰੱਖਤ ਲਗਾਏ ਗਏ ਹਨ ਅਤੇ ਸੁੰਦਰ ਲਾਈਟਿੰਗ ਵੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਾਡੇ ਪਿੰਡ ਦੇ ਸਕੂਲ ਸ਼ਹਿਰ ਦੇ ਸਕੂਲਾਂ ਨੂੰ ਮਾਤ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਵਾਤਾਵਰਨ ਸੰਭਾਲ ਦੇ ਮੱਦੇਨਜ਼ਰ ਪਿੰਡ ਵਿੱਚ ਬੂਟੇ ਲਗਾਏ ਗਏ ਹਨ। ਭਵਿੱਖ ਵਿੱਚ ਜਿਮ ਅਤੇ ਖੇਡ ਸਟੇਡੀਅਮ ਬਣਾਉਣ ਅਤੇ cctv ਕੈਮਰੇ ਲਗਾਉਣ ਦੀ ਵੀ ਯੋਜਨਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article