ਅੰਮ੍ਰਿਤਸਰ, 28 ਅਗਸਤ : ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿਸ ਦੀ ਵੀਡਿਓ ਬੜੀ ਤੇਜ਼ੀ ਨਾਲ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰ ਰਾਸ਼ਟਰੀ ਹਵਾਈ ਅੱਡੇ ਤੇ ਰੋਜ਼ਾਨਾ ਦੇਸ਼-ਵਿਦੇਸ਼ ਤੋਂ ਯਾਤਰੀ ਆਉਂਦੇ-ਜਾਂਦੇ ਹਨ। ਪਰ ਇਹਨ੍ਹਾਂ ਯਾਤਰੀਆਂ ਦਾ ਏਅਰਪੋਰਟ ਦੇ ਅੰਦਰ ਲਾਉਂਜ ਬਾਰ ਵਿੱਚ ਸਵਾਗਤ ਕਰਦੇ ਨੇ ਚੂਹੇ। ਏਅਰਪੋਰਟ ਅਥਾਰਟੀ ਦੀਆਂ ਨਾਕਮੀਆਂ ਕਾਰਨ ਲਾਉਂਜ ਬਾਰ ਵਿੱਚ ਖਾਣਾ ਖਾਣ ਵਾਲਿਆਂ ਦੇ ਮੇਜ਼ਾਂ ਉੱਤੇ ਚੂਹੇ ਘੁੰਮਦੇ ਅਕਸਰ ਦੇਖੇ ਗਏ। ਇਸ ਸਾਰੇ ਨਜ਼ਾਰੇ ਨੂੰ ਲੁਧਿਆਣਾ ਤੋਂ ਇਕ ਯਾਤਰੀ ਜਿਸ ਨੇ ਅੰਮ੍ਰਿਤਸਰ ਤੋਂ ਲਖਨਊ ਲਈ ਫਲਾਈਟ ਲੈਣੀ ਸੀ, ਉਸ ਦਾ ਨਾਂ ਕੁਨਾਲ ਸ਼ਰਮਾ ਹੈ, ਉਸ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਇਕ ਵੀਡੀਓ ਵਾਇਰਲ ਕੀਤੀ ਹੈ। ਜਿਸ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਵੀਡਿਓ ਵਿੱਚ ਉਸ ਨੇ ਕਿਹਾ ਹੈ ਕਿ ਜਦੋਂ ਉਹ ਅੰਮ੍ਰਿਤਸਰ ਏਅਰਪੋਰਟ ਦੇ ਅੰਦਰ ਲਾਊਂਜ ਬਾਰ ਵਿਚ ਨਾਸ਼ਤੇ ਲਈ ਗਿਆ, ਤਾਂ ਉੱਥੇ ਉਸਨੇ ਹਰ ਪਾਸੇ ਚੂਹਿਆਂ ਨੂੰ ਘੁੰਮਦੇ ਦੇਖਿਆ ਅਤੇ ਇੱਕ ਵੀਡੀਓ ਵੀ ਬਣਾਈ ਗਈ ਸੀ। ਜਿਸ ਵਿੱਚ ਤੁਸੀਂ ਸਾਫ਼ ਤੌਰ ‘ਤੇ ਦੇਖ ਸਕਦੇ ਹੋ ਕਿ ਡਾਇਨਿੰਗ ਟੇਬਲ ਅਤੇ ਸੋਫਾ ਸੈੱਟ ‘ਤੇ ਚੂਹੇ ਘੁੰਮ ਰਹੇ ਹਨ। ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਇੱਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅਜਿਹਾ ਦੇਖਿਆ ਗਿਆ ਹੈ। ਜਿਸ ਕਾਰਨ ਸਿਹਤ ਅਤੇ ਸੁਰੱਖਿਆ ਦੇ ਯਾਤਰੀਆਂ ਨਾਲ ਖੇਡਿਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਸਬੰਧੀ ਏਅਰਪੋਰਟ ਅਥਾਰਟੀ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਹੁਣ ਦੇਖਣਾ ਇਹ ਹੈ ਕਿ ਏਅਰਪੋਰਟ ਅਥਾਰਟੀ ਇਸ ‘ਤੇ ਕੀ ਕਾਰਵਾਈ ਕਰਦੀ ਹੈ।