14 ਅਪ੍ਰੈਲ ਨੂੰ ਮੁੰਬਈ ਦੇ ਬਾਂਦਰਾ ‘ਚ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਸਬੰਧ ‘ਚ ਸ਼ੁੱਕਰਵਾਰ 26 ਅਪ੍ਰੈਲ ਨੂੰ ਪੁਲਸ ਨੇ ਜੇਲ ‘ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਖਿਲਾਫ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਹੈ। ਪੁਲਸ ਸੂਤਰਾਂ ਮੁਤਾਬਕ ਅਨਮੋਲ ਬਿਸ਼ਨੋਈ ਨੂੰ ਹਾਲ ਹੀ ‘ਚ ਪੁਰਤਗਾਲ ‘ਚ ਦੇਖਿਆ ਗਿਆ ਹੈ। ਉਸ ਦੀ ਫੇਸਬੁੱਕ ਪੋਸਟ ਦਾ ਆਈਪੀ ਐਡਰੈੱਸ, ਜਿਸ ਵਿਚ ਉਸ ਨੇ ਗੋਲੀਬਾਰੀ ਦੀ ਘਟਨਾ ਦੀ ਜ਼ਿੰਮੇਵਾਰੀ ਲਈ ਸੀ, ਕੀਨੀਆ ਦਾ ਸੀ। ਅਧਿਕਾਰੀ ਨੇ ਅੱਗੇ ਦੱਸਿਆ ਕਿ ਪੁਲਿਸ ਲਾਰੇਂਸ ਬਿਸ਼ਨੋਈ ਨੂੰ ਹਿਰਾਸਤ ‘ਚ ਲੈਣ ‘ਤੇ ਵਿਚਾਰ ਕਰ ਰਹੀ ਹੈ। ਜੋ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ।
ਇਸ ਤੋਂ ਇਲਾਵਾ, ਉਹ ਮਾਮਲੇ ਦੇ ਸਬੰਧ ਵਿਚ ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ ਜਾਂ ਮਕੋਕਾ ਦੀ ਮੰਗ ਕਰਨ ‘ਤੇ ਵਿਚਾਰ ਕਰ ਰਹੇ ਹਨ। ਇੱਕ ਦਿਨ ਪਹਿਲਾਂ, ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਗ੍ਰਹਿ ਮੰਤਰਾਲੇ ਨੂੰ ਇੱਕ ਪੱਤਰ ਲਿਖ ਕੇ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਖਿਲਾਫ ਲੁਕਆਊਟ ਸਰਕੂਲਰ (LOC) ਜਾਰੀ ਕਰਨ ਦੀ ਬੇਨਤੀ ਕੀਤੀ ਸੀ। ਅਨਮੋਲ ਬਿਸ਼ਨੋਈ ਨੇ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ‘ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਣ ਵਾਲੀ ਆਪਣੀ ਫੇਸਬੁੱਕ ਪੋਸਟ ਤੋਂ ਬਾਅਦ ਪੁਲਸ ਦਾ ਧਿਆਨ ਖਿੱਚਿਆ ਸੀ।
ਦਰਅਸਲ, ਪੰਜਾਬ ਦੇ ਗੰਗਾਨਗਰ ‘ਚ ਕੁਝ ਸਮਾਂ ਪਹਿਲਾਂ ਗੋਲੀਬਾਰੀ ਹੋਈ ਸੀ। ਉਸ ਕੇਸ ਵਿੱਚ ਪੰਜਾਬ ਵਿੱਚ ਫੜੇ ਗਏ ਹਥਿਆਰ ਸਪਲਾਇਰ ਵੀ ਮੁਲਜ਼ਮ ਹਨ ਅਤੇ ਲਾਰੈਂਸ ਬਿਸ਼ਨੋਈ ਵੀ ਮੁਲਜ਼ਮ ਹਨ। ਇਸ ਲਈ ਅਨਮੋਲ ਬਿਸ਼ਨੋਈ ਦਾ ਕਨੈਕਸ਼ਨ ਸਿੱਧਾ ਸਲਮਾਨ ਕੇਸ ਨਾਲ ਜੁੜਿਆ ਹੋਇਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਜਲਦ ਹੀ ਲਾਰੇਂਸ ਨੂੰ ਹਿਰਾਸਤ ‘ਚ ਲੈਣ ਜਾ ਰਹੀ ਹੈ ਅਤੇ ਪੂਰੇ ਮਾਮਲੇ ‘ਚ ਮਕੋਕਾ ਲਗਾਵੇਗੀ।