ਸਕੂਲ ਮੈਨੇਜਮੈਂਟ ਨੇ ਪੁਲੀਸ ਨੂੰ ਸੂਚਨਾ ਦੇਣ ਤੋਂ ਬਾਅਦ ਸਕੂਲ ਵਿੱਚ ਕਰ ਦਿੱਤੀ ਛੁੱਟੀ
ਦਿ ਸਿਟੀ ਹੈੱਡਲਾਈਨਸ
ਲੁਧਿਆਣਾ, 5 ਅਕਤੂਬਰ
ਲੁਧਿਆਣਾ ਪੁਲਿਸ ਵਿੱਚ ਸ਼ਨੀਵਾਰ ਸਵੇਰੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਕਿਸੇ ਅਣਪਛਾਤੇ ਵਿਅਕਤੀ ਨੇ ਸਕੂਲ ਪ੍ਰਬੰਧਕਾਂ ਨੂੰ ਧਮਕੀ ਭਰੀ ਈਮੇਲ ਭੇਜੀ ਸੀ ਕਿ 5 ਅਕਤੂਬਰ ਦੀ ਸਵੇਰ ਨੂੰ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਸਕੂਲ ਨੂੰ ਬੰਦ ਕਰਨ ਦਿੱਤਾ ਗਿਆ। ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲਿਸ ਅਧਿਕਾਰੀ ਅਤੇ ਥਾਣਾ ਸਦਰ ਮੌਕੇ ‘ਤੇ ਪਹੁੰਚੇ |
ਪੁਲਿਸ ਨੇ ਸਕੂਲ ਦਾ ਚੱਪਾ ਚੱਪਾ ਛਾਣ ਮਾਰਿਆ। ਨਾਲ ਹੀ ਇਹ ਵੀ ਜਾਂਚ ਸ਼ੁਰੂ ਕਰ ਦਿੱਤੀ ਕਿ ਕਿਤੇ ਇਹ ਕਿਸੇ ਨੇ ਸ਼ਰਾਰਤ ਤਾਂ ਨਹੀ ਕੀਤੀ।
ਜਾਣਕਾਰੀ ਮੁਤਾਬਕ ਥਾਣਾ ਸਦਰ ਦੇ ਇਲਾਕੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਹੈ, ਸਕੂਲ ਪ੍ਰਬੰਧਕਾਂ ਨੂੰ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਈ ਮੇਲ ਰਾਹੀਂ ਬਰਾਮਦ ਹੋਈ, ਜਿਸ ਤੋੰ ਬਾਅਦ ਸਕੂਲ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਪ੍ਰਿੰਸੀਪਲ ਨੇ ਇਸਦੀ ਜਾਣਕਾਰੀ ਪੁਲਿਸ ਨੂੰ ਦੇ ਕੇ ਸਕੂਲ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ, ਪੁਲਿਸ ਦੇ ਸੀਨੀਅਰ ਅਧਿਕਾਰੀ ਬੰਬ ਸਕੁਾਉਡ ਟੀਮ ਦੇ ਨਾਲ ਮੌਕੇ ਤੇ ਪੁੱਜ ਗਏ, ਜਿਨ੍ਹਾਂ ਨੇ ਸਕੂਲ ਦਾ ਇੱਕ ਇੱਕ ਕੌਨਾਂ ਚੈੱਕ ਕੀਤਾ, ਫਿਲਹਾਲ ਪੁਲਿਸ ਨੂੰ ਇੱਥੋਂ ਕੁੱਝ ਮਿਲਿਆ ਨਹੀ ਸੀ ਫਿਰ ਵੀ ਪੁਲੀਸ ਦੀਆਂ ਟੀਮਾਂ ਲਗਾਤਾਰ ਚੈਕਿੰਗ ਕਰ ਰਹੀਆਂ ਹਨ।