ਪੰਜਾਬ ਦੇ ਲੁਧਿਆਣਾ ਵਿੱਚ SFJ ਨੇ ਬੀਤੀ ਰਾਤ ਪਿੰਡ ਨਸਰਾਲੀ ਦੇ ਮੇਜਰ ਹਰਦੇਵ ਸਿੰਘ ਸੈਕੰਡਰੀ ਸਕੂਲ ਦੀ ਕੰਧ ‘ਤੇ ਕਥਿਤ ਤੌਰ ‘ਤੇ ਡਾ. ਭੀ ਮ ਰਾਓ ਅੰਬੇਡਕਰ ਵਿਰੋਧੀ ਨਾਅਰੇ ਲਿਖੇ। ਕੰਧ ‘ਤੇ ਲਿਖਿਆ ਸੀ ਕਿ ਸਿੱਖ ਹਿੰਦੂ ਨਹੀਂ ਹਨ ਅਤੇ ਭਗਤ ਰਵਿਦਾਸ ਜੀ ਦੀ ਪੂਜਾ ਕੀਤੀ ਜਾਣੀ ਚਾਹੀਦੀ ਹੈ।
SFJ ਦੇ ਮੁੱਖ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ 14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦੀ ਜਨਮ ਵਰ੍ਹੇਗੰਢ ਨਾ ਮਨਾਏ। ਜੇਕਰ ਕੋਈ ਜਨਮ ਵਰ੍ਹੇਗੰਢ ਮਨਾਉਂਦਾ ਹੈ, ਤਾਂ ਉਹ ਲੁਧਿਆਣਾ ਵਿੱਚ ਧਮਾਕੇ ਅਤੇ ਕੰਧਾਂ ‘ਤੇ ਪੋਸਟਰ ਲਗਵਾਉਣਗੇ। ਪੰਨੂ ਨੇ ਵੀਡੀਓ ਵਿੱਚ ਕਿਹਾ ਕਿ ਹੁਣ ਫੈਸਲਾ ਲੁਧਿਆਣਾ ਦੇ ਲੋਕਾਂ ਨੇ ਲੈਣਾ ਹੈ।