ਖਰੜ, 10 ਅਗਸਤ : ਅਕਸਰ ਨਵੇਂ ਨਿਯਮ ਜਾਂ ਕਾਨੂੰਨ ਸਰਕਾਰਾਂ ਹੀ ਬਣਾਉਂਦੀਆਂ ਤੇ ਲਾਗੂ ਕਰਦੀਆਂ ਹਨ। ਜਿਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਰਕਾਰਾਂ ਨੂੰ ਅੱਡੀ ਚੋਟੀ ਦਾ ਜ਼ੋਰ ਲਗਾਉਣ ਪੈਂਦਾ ਹੈ। ਪਰ ਪੰਜਾਬ ਦੇ ਕਸਬਾ ਖਰੜ ਦੇ ਨਾਲ ਲਗਦੇ ਪਿੰਡ ਜੰਡ ਪੁਰ ਦੇ ਨੌਜਵਾਨਾਂ ਨੇ ਆਪਣੇ ਪਿੰਡ ਨੂੰ ਸਹੀ ਦਿਸ਼ਾ ਵੱਲ ਲਿਜਾਉਣ ਦੇ ਉਦੇਸ਼ ਨਾਲ 11 ਨਿਯਮ ਬਣਾ ਕੇ ਉਸਨੂੰ ਲਾਗੂ ਕਰ ਦਿੱਤਾ ਹੈ। ਜਿਸ ਕਰਕੇ ਇਹਨਾਂ ਨੌਜਵਾਨਾਂ ਵਲੋਂ ਬਣੇ ਗਏ ਨਿਯਮਾਂ ਦੀ ਪਿੰਡ ਪਿੰਡ ਚਰਚਾ ਸ਼ੁਰੂ ਹੋ ਗਈ ਹੈ ਤੇ ਨੌਜਵਾਨਾਂ ਦੀ ਚਾਰੇ ਪਾਸੇ ਵਾਹ ਵਾਹ ਹੋ ਰਹੀ ਹੈ। ਪਿੰਡ ਜੰਡ ਪੁਰ ਦੇ ਨਿਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਵਲੋਂ ਬਣੇ ਗਏ 11 ਨਿਯਮ ਇਸ ਤਰ੍ਹਾਂ ਹਨ। ਪਿੰਡ ਵਿੱਚ ਰਹਿਣ ਵਾਲੇ ਪਰਵਾਸੀਆਂ ਦੀ ਵੈਰੀਫਿਕੇਸ਼ਨ ਲਾਜ਼ਮੀ, ਪਰਵਾਸੀ ਪਾਨ, ਗੁਟਕਾ, ਬੀੜੀ ਪਿੰਡ ਵਿੱਚ ਨਹੀਂ ਪੀਵੇਗਾ, ਜਿੱਥੇ ਪਰਵਾਸੀ ਰਹਿੰਦੇ ਹਨ, ਉਸ ਜਗ੍ਹਾ ਕੂੜੇਦਾਨ ਜਰੂਰ ਹੋਣਾ ਚਾਹੀਦਾ, ਇਸ ਦੀ ਜਿੰਮੇਵਾਰੀ ਮਕਾਨ ਮਾਲਕ ਦੀ ਹੋਵੇਗੀ, ਪਰਵਾਸੀ ਰਾਤ 9 ਵਜੇ ਤੋਂ ਬਾਅਦ ਬਾਹਰ ਘੁੰਮਦੇ ਨਜਰ ਨਹੀਂ ਆਉਣੇ ਚਾਹੀਦੇ, ਮਕਾਨ ਵਿੱਚ ਜਿਹਨੇ ਬੰਦੇ ਰਹਿੰਦੇ ਹਨ ਬਸ ਉਹਨਾਂ ਦੀ ਹੀ ਵੈਰੀਫਿਕੇਸਨ ਹੋਵੇ ਨਾਲ ਹੀ ਇੱਕ ਕਮਰੇ ਵਿੱਚ ਦੋ ਵੱਧ ਨਾ ਹੋਣ, ਪਰਵਾਸੀ ਪਿੰਡ ਵਿੱਚ ਅੱਧੇ ਨੰਗੇ ਘੁੰਮਦੇ ਨਜਰ ਨਾ ਆਉਣ, ਨਾਬਾਲਿਗ ਬੱਚੇ ਬਿਨ੍ਹਾਂ ਕਾਗਜਾਂ ਜਾਂ ਨੰਬਰ ਪਲੇਟਾਂ ਤੋਂ ਬਿਨਾ ਕੋਈ ਵੀ ਵਾਹਨ ਨਾ ਚਲਾਉਂਦਾ ਨਜਰ ਆਵੇ, ਕਿਰਾਏਦਾਰਾਂ ਦੇ ਵਾਹਨਾਂ ਦੀ ਪਾਰਕਿੰਗ ਲਾਜ਼ਮੀ ਹੈ, ਕਿਸੇ ਦਾ ਵਾਹਨ ਸੜਕ ਜਾਂ ਗਲੀ ਵਿੱਚ ਨਹੀਂ ਖੜਨਾ ਚਾਹੀਦਾ, ਪਾਣੀ ਦੀ ਸਮੱਸਿਆ ਘਰ ਪ੍ਰਤੀ ਇੱਕ ਕੁਨੈਕਸ਼ਨ ਸੀ ਸਹੀ ਵਰਤੋ ਕੀਤੀ ਜਾਵੇ, ਜੇ ਕੋਈ ਵੀ ਪਰਵਾਸੀ ਕਿਸੇ ਗੈਰ ਕਾਨੂੰਨੀ ਜਾਂ ਪਿੰਡ ਨੂੰ ਨੁਕਸਾਨ ਦੇਹ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਦਾ ਜਿੰਮੇਵਾਰ ਮਕਾਨ ਮਾਲਕ ਹੋਵੇਗਾ ਅਤੇ ਬੱਚਾ ਜੰਮਣ ਅਤੇ ਵਿਆਹ ਤੇ ਖੁਸਰਿਆਂ ਨੂੰ 2100 ਰੁਪਏ ਵਧਾਈ ਦਿੱਤੀ ਜਾਵੇ।