ਪੰਜਾਬ ਵਿੱਚ ਮੁਹਾਲੀ, ਚੰਡੀਗੜ੍ਹ ਸਣੇ ਕਈ ਇਲਾਕਿਆਂ ‘ਚ ਹੁਣੇ-ਹੁਣੇ ਭੂਚਾਲ ਦੇ ਝਟਕੇ ਮਹਿਸੂਸ ਹੋਏ। ਭੂਚਾਲ ਆਉਣ ‘ਤੇ ਲੋਕ ਸਹਿਮ ਗਏ ਅਤੇ ਘਰਾਂ ਤੋਂ ਬਾਹਰ ਨਿਕਲ ਆਏ।
ਜੰਮੂ-ਕਸ਼ਮੀਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਅਫਗਾਨਿਸਤਾਨ ਦੇ ਤਾਜਿਕਸਤਾਨ ਸਰਹੱਦੀ ਖੇਤਰ ਵਿੱਚ 5.9 ਤੀਬਰਤਾ ਦਾ ਭੂਚਾਲ ਆਇਆ। ਭੂਚਾਲ 19 ਅਪ੍ਰੈਲ 2025 ਨੂੰ ਸਵੇਰੇ 6:47 ਵਜੇ UTC ‘ਤੇ ਆਇਆ, ਜਿਸਦਾ ਕੇਂਦਰ 36.13°N ਅਤੇ 71.38°E ‘ਤੇ ਸੀ। ਇਸਦੀ ਡੂੰਘਾਈ 86 ਕਿਲੋਮੀਟਰ ਸੀ।