Sunday, January 5, 2025
spot_img

ਵੱਡੀ ਖ਼ਬਰ : ਪੰਜਾਬ ‘ਚ ਮਹਿੰਗਾ ਹੋਇਆ ਬੱਸਾਂ ਦਾ ਸਫ਼ਰ, ਜਾਣੋ ਕਿੰਨੇ ਰੁਪਏ ਵਧੀ ਕੀਮਤ

Must read

ਪੰਜਾਬ ਵਿੱਚ ਬੱਸ ਸਫ਼ਰ ਮਹਿੰਗਾ ਹੋ ਗਿਆ ਹੈ। ਬੱਸਾਂ ਦਾ ਪ੍ਰਤੀ ਕਿਲੋਮੀਟਰ ਕਿਰਾਇਆ 23 ਪੈਸੇ ਤੋਂ ਵਧਾ ਕੇ 46 ਪੈਸੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਟਰਾਂਸਪੋਰਟ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਹੁਕਮ ਐਤਵਾਰ ਤੋਂ ਲਾਗੂ ਹੋ ਗਿਆ ਹੈ।

2 ਦਿਨ ਪਹਿਲਾਂ ਹੋਈ ਕੈਬਨਿਟ ਮੀਟਿੰਗ ‘ਚ ਪੈਟਰੋਲ ਅਤੇ ਡੀਜ਼ਲ ‘ਤੇ ਵੈਟ 92 ਪੈਸੇ ਵਧਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਬੱਸਾਂ ਦੇ ਕਿਰਾਏ ਵਧਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਸੂਬੇ ਵਿੱਚ ਕਰੀਬ ਸਾਢੇ 4 ਸਾਲਾਂ ਬਾਅਦ ਬੱਸ ਕਿਰਾਏ ਵਿੱਚ ਵਾਧਾ ਹੋਇਆ ਹੈ।

ਹੁਣ ਯਾਤਰੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਘੱਟੋ-ਘੱਟ 15 ਰੁਪਏ ਅਦਾ ਕਰਨੇ ਪੈਣਗੇ, ਭਾਵੇਂ ਉਹ ਸਿਰਫ਼ ਇੱਕ ਕਿਲੋਮੀਟਰ ਦੀ ਦੂਰੀ ਹੀ ਤੈਅ ਕਰਨ। ਬੱਸ ਕਿਰਾਏ ਵਿੱਚ ਵਾਧੇ ਨਾਲ ਸਰਕਾਰ ਨੂੰ 150 ਕਰੋੜ ਰੁਪਏ ਜੁਟਾਉਣ ਵਿੱਚ ਮਦਦ ਮਿਲੇਗੀ। ਔਰਤਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਯਾਤਰਾ ਦੀ ਸਹੂਲਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਪਹਿਲਾਂ ਵਾਂਗ ਹੀ ਜਾਰੀ ਰਹੇਗਾ।

ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਕੋਲ ਰਾਜ ਵਿੱਚ 1200 ਬੱਸਾਂ ਦਾ ਫਲੀਟ ਹੈ। ਇਨ੍ਹਾਂ ਵਿੱਚ 40 ਏਸੀ ਬੱਸਾਂ ਹਨ। ਇਹਨਾਂ ਵਿੱਚੋਂ 20 ਵੋਲਵੋ ਅਤੇ 20 HSVAC ਹਨ। ਜਦੋਂ ਕਿ ਪਨਬਸ ਅਤੇ ਪੰਜਾਬ ਰੋਡਵੇਜ਼ ਦੀਆਂ 1700 ਦੇ ਕਰੀਬ ਬੱਸਾਂ ਹਨ। ਜਿਨ੍ਹਾਂ ਵਿੱਚੋਂ ਸਿਰਫ਼ 50 ਏਸੀ ਬੱਸਾਂ ਚੱਲ ਰਹੀਆਂ ਹਨ। 6 ਹਜ਼ਾਰ ਦੇ ਕਰੀਬ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਹਨ। ਇਨ੍ਹਾਂ ਵਿੱਚ 100 ਏਸੀ ਬੱਸਾਂ ਵੀ ਸ਼ਾਮਲ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article