Friday, November 22, 2024
spot_img

ਵੱਡਾ ਹਾਦਸਾ ਟਲਿਆ : ਬੋਰ ਬੈਲ ‘ਚ ਡਿੱਗਿਆ ਬੱਚਾ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਮੁਸਤੈਦੀ ਨਾਲ ਸੁਰੱਖਿਤ ਕੱਢਿਆ ਬਾਹਰ

Must read

ਫਾਜ਼ਿਲਕਾ, 12 ਜੁਲਾਈ : ਸ਼ਹਿਰ ਦੀ ਦਾਣਾ ਮੰਡੀ ਇਕ ਬੋਰ ਬੈਲ ਵਿੱਚ ਗਿਰੇ ਬੱਚੇ, ਜੋ 12 ਫੁੱਟ ਡੂੰਘਾ ਚਲਾ ਗਿਆ ਸੀ, ਨੂੰ ਫਾਇਰ ਬ੍ਰਿਗੇਡ ਦੀ ਟੀਮ ਦੀ ਮੁਸਤੈਦੀ ਨਾਲ ਸਰੁੱਖਿਅਤ ਬਾਹਰ ਕੱਢ ਲਿਆ। ਬੱਚੇ ਨੂੰ ਇਲਾਜ ਲਈ ਤਰੁੰਤ ਫਾਜ਼ਿਲਕਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਦੇ ਅਨੁਸਾਰ ਹੁਣ ਬੱਚਾ ਪੂਰੀ ਤਰ੍ਹਾਂ ਸਰੁੱਖਿਅਤ ਹੈ, ਪਰ ਇਸ ਨੂੰ ਕੁਝ ਸਮੇਂ ਲਈ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਜਾਵੇਗਾ।
ਹਸਪਤਾਲ ਵਿੱਚ ਪਹੁੰਚੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਜਿਵੇਂ ਹੀ ਇਸ ਘਟਨਾ ਦੀ ਸੂਚਨਾ ਮਿਲੀ ਤੁਰੰਤ ਆਪਦਾ ਪ੍ਰਬੰਧਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਤੇਜ਼ੀ ਨਾਲ ਕਾਰਵਾਈ ਸ਼ੁਰੂ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਡੀਸੀ ਜਨਰਲ ਰਾਕੇਸ਼ ਕੁਮਾਰ ਪੋਪਲੀ ਦੀ ਦੇਖਰੇਖ ਵਿਚ ਫਾਇਰ ਬ੍ਰਿਗੇਡ ਅਤੇ ਗਰੀਨ ਐਸ ਫੋਰਸ ਦੇ ਵਲੰਟੀਅਰਾਂ ਸਮੇਤ ਮੌਕੇ ਤੇ ਕਾਰਵਾਈ ਆਰੰਭੀ ਗਈ। ਸਿਹਤ ਟੀਮਾਂ ਮੌਕੇ ਤੇ ਬੁਲਾਈਆਂ ਗਈਆਂ ਅਤੇ ਨਾਲ ਦੀ ਨਾਲ ਐਨਡੀਆਰਐਫ ਅਤੇ ਫੌਜ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਅਤੇ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਫਾਜ਼ਿਲਕਾ ਲਈ ਰਵਾਨਾ ਵੀ ਹੋ ਗਈਆਂ ਸਨ। ਪਰ ਇਸੇ ਦੌਰਾਨ ਜ਼ਿਲਾ ਪ੍ਰਸ਼ਾਸਨ ਵਲੋਂ ਫਾਇਰ ਬ੍ਰਿਗੇਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇਜ਼ੀ ਨਾਲ ਕਾਰਵਾਈ ਕਰਕੇ ਬੋਰ ਬੈੱਲ ਦੇ ਬਰਾਬਰ ਇੱਕ ਜੇਸੀਬੀ ਨਾਲ ਟੋਆ ਪੁੱਟਿਆ ਗਿਆ ਅਤੇ ਬੱਚੇ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ। ਮੌਕੇ ਫਾਇਰ ਬ੍ਰਿਗੇਡ ਦੀ ਟੀਮ ਜਿਸ ਵਿਚ ਫਾਇਰ ਅਫਸਰ ਫਤਿਹ ਸਿੰਘ, ਗੌਰਵ ਝੀਂਝਾਂ, ਜੱਗਾ ਰਾਮ, ਰਾਕੇਸ਼ ਕੁਮਾਰ ਅਤੇ ਗਰੀਨ ਐਸ ਵੇਲਫੇਅਰ ਤੋਂ ਰਜਤ ਸ਼ਰਮਾ, ਸਚਿਨ, ਪਵਨ, ਰਿੰਕੂ, ਸੰਟੀ, ਰਾਹੁਲ, ਅਸੋਕ ਆਦਿ ਦੀ ਟੀਮ ਨੇ ਤੇਜੀ ਨਾਲ ਕਾਰਵਾਈ ਕੀਤੀ। ਇੱਥੇ ਕੰਮ ਕਰ ਰਹੇ ਫਾਇਰ ਬ੍ਰੀਗੇਡ ਦੇ ਕਰਮੀ ਗੌਰਵ ਝੀਂਝਾ ਨੇ ਦੱਸਿਆ ਕਿ ਬੱਚਾ ਲਗਭਗ 12 ਫੁੱਟ ਦੀ ਡੁੰਘਾਈ ਤੇ ਸੀ ਅਤੇ ਤੇਜੀ ਨਾਲ ਕੀਤੀ ਗਈ ਕਾਰਵਾਈ ਕਾਰਨ ਬੱਚੇ ਦੀ ਜਾਨ ਬਚ ਗਈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article