Friday, November 22, 2024
spot_img

ਵਿਸ਼ਾਲ ਮੁਹਿੰਮ ਤਹਿਤ ਲੁਧਿਆਣਾ ਪ੍ਰਸ਼ਾਸਨ ਵੱਲੋਂ ਇੱਕ ਦਿਨ ‘ਚ ਲਗਾਏ ਜਾਣਗੇ 1.3 ਲੱਖ ਬੂਟੇ

Must read

ਲੁਧਿਆਣਾ ਜ਼ਿਲ੍ਹੇ ਦੀ ਹਰਿਆਵਲ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਇਕ ਨਿਵੇਕਲੀ ਪਹਿਲਕਦਮੀ ਤਹਿਤ ਲੁਧਿਆਣਾ ਪ੍ਰਸ਼ਾਸਨ ਵੱਲੋਂ 12 ਜੁਲਾਈ ਨੂੰ ਵੱਖ-ਵੱਖ ਥਾਵਾਂ ‘ਤੇ 1.33 ਲੱਖ ਬੂਟੇ ਲਗਾ ਕੇ ਵੱਡੇ ਪੱਧਰ ‘ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ। ਇਹ ਜਨ-ਅਭਿਆਨ ਵੇਕ-ਅੱਪ ਲੁਧਿਆਣਾ ਮਿਸ਼ਨ ਦਾ ਹਿੱਸਾ ਹੈ, ਜਿਸਦੇ ਤਹਿਤ ਨਗਰ ਨਿਗਮ ਲੁਧਿਆਣਾ, ਨਗਰ ਕੌਂਸਲਾਂ, ਪੇਂਡੂ ਵਿਕਾਸ ਅਤੇ ਪੰਚਾਇਤਾਂ ਅਤੇ ਲੋਕ ਨਿਰਮਾਣ ਵਿਭਾਗ ਨੂੰ ਪੌਦੇ ਲਗਾਉਣ ਦੇ ਵਿਸ਼ੇਸ਼ ਟੀਚੇ ਨਿਰਧਾਰਤ ਕੀਤੇ ਗਏ ਹਨ।

ਨਗਰ ਨਿਗਮ ਲੁਧਿਆਣਾ ਵੱਲੋਂ 21 ਥਾਵਾਂ ‘ਤੇ 22,300 ਬੂਟੇ ਲਗਾਏ ਜਾਣਗੇ, ਜਿਨ੍ਹਾਂ ਵਿੱਚ ਸ਼ਾਮਲ ਹਨ :

– ਨਹਿਰੂ ਰੋਜ਼ ਗਾਰਡਨ

– ਰੱਖ ਬਾਗ

– ਬੁੱਢਾ ਦਰਿਆ ਦੇ ਨਾਲ (ਜ਼ੋਨ-ਏ, ਬੀ, ਅਤੇ ਡੀ)

– ਜੀਵਨ ਨਗਰ

– ਅੰਡਰਪਾਸ ਜ਼ੋਨ-ਡੀ ਨੇੜੇ ਗ੍ਰੀਨ ਬੈਲਟ

– ਡੀ.ਏ.ਵੀ. ਸਕੂਲ ਦੇ ਸਾਹਮਣੇ ਲਈਅਰ ਵੈਲੀ

– ਡੌਗ ਪਾਰਕ

– ਪਾਰਕ ਜੇ ਬਲਾਕ

– ਤ੍ਰਿਕੋਨਾ ਪਾਰਕ

– ਪਾਰਕ ਲੋਧੀ ਕਲੱਬ ਰੋਡ

– ਪਾਰਕ ਰੇਲਵੇ ਸਾਈਡ

– ਵਿਸ਼ਵਕਰਮਾ ਪਾਰਕ

– ਬਸੰਤ ਪਾਰਕ

– ਮਿੰਨੀ ਰੋਜ਼ ਗਾਰਡਨ ਗਿਆਸਪੁਰਾ

– ਮਿੰਨੀ ਰੋਜ਼ ਗਾਰਡਨ

– ਕਿਦਵਈ ਨਗਰ

– ਪਾਰਕ ਈ.ਡਬਲਿਊ.ਐਸ. ਕਲੋਨੀ

– ਪਾਰਕ ਪ੍ਰੇਮ ਵਿਹਾਰ

– ਪਾਰਕ ਨਿਊ ਸਟਾਰ ਸਿਟੀ

– ਪਾਰਕ ਛਪਾਰ ਵਾਲਾ, ਬਾੜੇਵਾਲ

ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦੀ ਦੇਖ-ਰੇਖ ਹੇਠ ਖੰਨਾ, ਸਾਹਨੇਵਾਲ, ਮਲੌਦ, ਸਮਰਾਲਾ, ਮਾਛੀਵਾੜਾ, ਮੁੱਲਾਂਪੁਰ ਦਾਖਾ, ਰਾਏਕੋਟ, ਜਗਰਾਉਂ, ਪਾਇਲ ਅਤੇ ਦੋਰਾਹਾ ਦੀਆਂ ਨਗਰ ਕੌਂਸਲਾਂ ਆਪੋ-ਆਪਣੇ ਖੇਤਰਾਂ ਵਿੱਚ ਸਮੂਹਿਕ ਤੌਰ ‘ਤੇ 1270 ਬੂਟੇ ਲਗਾਉਣਗੀਆਂ।

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਗਾਲਿਬ ਕਲਾਂ, ਸਿੱਧਵਾਂ ਬੇਟ, ਖਾਸੀ ਕਲਾਂ ਅਤੇ ਲਤਾਲਾ ਪਿੰਡਾਂ ਵਿੱਚ 1.10 ਲੱਖ ਬੂਟੇ ਲਗਾਉਣ ਦੀ ਜ਼ਿੰਮੇਵਾਰੀ ਨਿਭਾਏਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article