ਲੁਧਿਆਣਾ, 15 ਜੂਨ – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸਾਫ-ਸਫ਼ਾਈ ਨੂੰ ਵਿਸ਼ੇਸ਼ ਤਵੱਜੋਂ ਦੇਣ ਦੇ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਸਮਾਪਨ ਹੋਣ ਦੇ ਨਾਲ ਹੀ, ਵਿਧਾਇਕ ਛੀਨਾ ਆਪਣੇ ਹਲਕੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ ਜਿੱਥੇ ਉਨ੍ਹਾਂ ਬੀਤੇ ਕੱਲ੍ਹ ਹਲਕੇ ਵਿੱਚ ਸਫਾਈ ਵਿਵਸਥਾ ਸਬੰਧੀ ਨਗਰ ਨਿਗਮ ਦੇ ਸੀਨੀਆਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਵਿਧਾਇਕ ਛੀਨਾ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਬਾਈਲੇਨਾਂ ਦੀ ਰੋਜ਼ਾਨਾ ਸਫ਼ਾਈ ਕਰਵਾਈ ਜਾਵੇ ਅਤੇ ਖਾਲੀ ਪਲਾਟਾਂ ਵਿੱਚ ਲੱਗੇ ਕੂੜੇ ਦੇ ਢੇਰਾਂ ਨੂੰ ਤੁਰੰਤ ਹਟਾਇਆ ਜਾਵੇ।ਵਿਧਾਇਕ ਛੀਨਾ ਨੇ ਅੱਗੇ ਕਿਹਾ ਕਿ ਸੁਰੱਖਿਅਤ ਸੈਨੀਟੇਸ਼ਨ ਪ੍ਰਣਾਲੀ ਦੀ ਘਾਟ ਲਾਗਾਂ ਅਤੇ ਬਿਮਾਰੀਆਂ ਦਾ ਕਾਰਨ ਬਣਦੀ ਹੈੈ, ਜਿਸ ਵਿੱਚ ਮੱਛਰ, ਜੋ ਕਿ ਦਸਤ, ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਫੈਲਾਉਂਦੇ ਹਨ, ਗਰਮ ਖੰਡੀ ਬਿਮਾਰੀਆਂ ਜਿਵੇਂ ਕਿ ਮਿੱਟੀ ਤੋਂ ਪੈਦਾ ਹੋਣ ਵਾਲੀ ਹੈਲਮਿੰਥ ਇਨਫੈਕਸ਼ਨ, ਸਕਿਸਟੋਸੋਮਿਆਸਿਸ ਅਤੇ ਟ੍ਰੈਕੋਮਾ ਅਤੇ ਵੈਕਟਰ ਦੁਆਰਾ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਵੈਸਟ ਨੀਲ ਵਾਇਰਸ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਇਲਾਕੇ ਵਿੱਚ ਰਸਾਇਣਾਂ ਦਾ ਛਿੜਕਾਅ ਵੀ ਯਕੀਨੀ ਬਣਾਇਆ ਜਾਵੇ ਤਾਂ ਜੋ ਇਲਾਕੇ ਦੇ ਵਸਨੀਕ ਨਿਰੋਗ ਤੇ ਤੰਦਰੁਸਤ ਰਹਿਣ।