ਦੇਸ਼ ਭਰ ਦੇ ਜ਼ਿਆਦਾਤਰ ਰਾਜਾਂ ਦੇ ਸਕੂਲਾਂ ਵਿੱਚ ਅਪਾਰ ਆਈਡੀ ਕਾਰਡ ਬਣਾਉਣ ਦਾ ਕੰਮ ਚੱਲ ਰਿਹਾ ਹੈ। ਹਾਲਾਂਕਿ ਕਈ ਹਿੱਸਿਆਂ ਤੋਂ ਇਹ ਆਈਕਾਰਡ ਬਣਾਉਣ ਵਿੱਚ ਦੇਰੀ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਕੇਂਦਰ ਸਰਕਾਰ ਦੀ ‘ਵਨ ਨੇਸ਼ਨ ਵਨ ਸਟੂਡੈਂਟ ਆਈਡੀ’ ਸਕੀਮ ਤਹਿਤ ਬਣਾਏ ਜਾ ਰਹੇ ਇਹ ਆਈਡੀ ਕਾਰਡ ਹਰ ਵਿਦਿਆਰਥੀ ਲਈ ਬਹੁਤ ਲਾਹੇਵੰਦ ਹਨ। ਇਸ ਆਈਡੀ ਕਾਰਡ ਨਾਲ ਵਿਦਿਆਰਥੀ ਜੀਵਨ ਬਹੁਤ ਆਸਾਨ ਹੋ ਜਾਵੇਗਾ। ਆਓ ਜਾਣਦੇ ਹਾਂ ਇਸ ਅਪਾਰ ਆਈਡੀ ਕਾਰਡ ਬਾਰੇ
Apar ID ਕਾਰਡ ਵਿੱਚ ਵਿਦਿਆਰਥੀਆਂ ਦੇ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਉੱਚ ਸਿੱਖਿਆ ਤੱਕ ਦੇ ਸਮੁੱਚੇ ਵਿਦਿਅਕ ਸਫ਼ਰ ਬਾਰੇ ਜਾਣਕਾਰੀ ਹੋਵੇਗੀ। ਇਸ ਵਿੱਚ ਵਿਦਿਆਰਥੀ ਦਾ ਨਾਮ, ਲਿੰਗ, ਜਨਮ ਮਿਤੀ, ਪਤਾ, ਮਾਤਾ-ਪਿਤਾ ਦਾ ਨਾਮ, ਫੋਟੋ, ਅਤੇ ਉਹਨਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਜਿਵੇਂ ਕਿ ਮਾਰਕਸ਼ੀਟ, ਸਰਟੀਫਿਕੇਟ, ਡਿਗਰੀਆਂ, ਖੇਡ ਮੁਕਾਬਲਿਆਂ ਵਿੱਚ ਭਾਗੀਦਾਰੀ, ਪੁਰਸਕਾਰ, ਹੁਨਰ ਸਿਖਲਾਈ ਅਤੇ ਹੋਰ ਵੇਰਵੇ ਸ਼ਾਮਲ ਹੋਣਗੇ। ਇਹ ID ਅਕਾਦਮਿਕ ਬੈਂਕ ਆਫ਼ ਕ੍ਰੈਡਿਟ ਅਤੇ DigiLocker ਨਾਲ ਲਿੰਕ ਹੋਵੇਗੀ, ਜਿੱਥੇ ਵਿਦਿਆਰਥੀ ਆਪਣੇ ਦਸਤਾਵੇਜ਼ ਸੁਰੱਖਿਅਤ ਰੱਖ ਸਕਣਗੇ। Apar ID ਕਾਰਡ ਇੱਕ ਵਿਦਿਅਕ ਰਿਕਾਰਡਾਂ ਨੂੰ ਟਰੈਕ ਕਰਨ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਵਿਦਿਆਰਥੀ ਦੀ ਸਿੱਖਿਆ ਨਾਲ ਸਬੰਧਤ ਪੂਰੀ ਜਾਣਕਾਰੀ ਹੋਵੇਗੀ। ਇਹ ਆਧਾਰ ਦੀ ਥਾਂ ਨਹੀਂ ਲਵੇਗਾ, ਪਰ ਵਿਦਿਅਕ ਉਦੇਸ਼ਾਂ ਲਈ ਵੱਖਰੀ ਪਛਾਣ ਵਜੋਂ ਵਰਤਿਆ ਜਾਵੇਗਾ
ਹੁਣ ਸਕੂਲਾਂ ਵਿੱਚ ਅਪਾਰ ਆਈਡੀ ਬਣਾਏ ਜਾਣਗੇ ਅਤੇ ਇਸ ਲਈ ਵਿਦਿਆਰਥੀਆਂ ਦੇ ਮਾਪਿਆਂ ਤੋਂ ਸਹਿਮਤੀ ਲੈਣੀ ਲਾਜ਼ਮੀ ਹੋਵੇਗੀ। apaar education.gov.in ਪੋਰਟਲ ‘ਤੇ ਸਕੂਲਾਂ ਨੂੰ ਅਪਾਰ ਆਈ.ਡੀ ਜਨਰੇਟ ਕਰਨੀ ਹੋਵੇਗੀ। ਹੁਣ ਤੱਕ 34 ਕਰੋੜ ਤੋਂ ਵੱਧ ਵਿਦਿਆਰਥੀਆਂ ਦੀ AAPAR ID ਬਣਾਈ ਜਾ ਚੁੱਕੀ ਹੈ।