ਦੁਪਹਿਰ ਸਾਢੇ ਤਿੰਨ ਵਜੇ ਤੱਕ ਪੈ ਸਕਦੀ ਹੈ ਸੰਘਣੀ ਧੁੰਦ
ਦਿ ਸਿਟੀ ਹੈਡਲਾਈਨ
ਲੁਧਿਆਣਾ, 12 ਜਨਵਰੀ
ਲੋਹੜੀ ਦੀਆਂ ਤਿਆਰੀਆਂ ਵਿੱਚ ਲੱਗੇ ਨੌਜਵਾਨਾਂ ਤੇ ਪਤੰਗਬਾਜ਼ਾਂ ਨੂੰ ਮੌਸਮ ਵਿਭਾਗ ਦੇ ਇੱਕ ਐਸਐਮਐਸ ਨੇ ਵੱਡਾ ਝਟਕਾ ਦਿੱਤਾ ਹੈ। ਮੌਸਮ ਵਿਭਾਗ ਨੇ ਲੋਹੜੀ ਵਾਲੇ ਦਿਨ ਲਈ ਰੈਡ ਅਲਰਟ ਜਾਰੀ ਕਰ ਦਿੱਤਾ ਹੈ ਕਿ ਇਸ ਦਿਨ ਮੌਸਮ ਖ਼ਰਾਬ ਰਹਿ ਸਕਦਾ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤੀ ਹੈ ਕਿ ਸ਼ਨੀਵਰਾ ਸਾਢੇ ਤਿੰਨ ਵਜੇ ਤੱਕ ਸ਼ੀਤ ਲਹਿਰ ਤੇ ਸੰਘਣੀ ਧੁੰਦ ਪੈ ਸਕਦਾ ਹੈ। ਜਿਸਦੇ ਲਈ ਲੋਕ ਸਾਵਧਾਨੀਆਂ ਵਰਤਣ, ਅਗਰ ਜਰੂਰਤ ਨਾ ਹੋਵੇ ਤਾਂ ਬਾਹਰ ਨਾ ਨਿਕਲਣ।
ਪੀਏਯੂ ਦੇ ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਈਐਮਡੀ ਵੱਲੋਂ ਲੋਹੜੀ ਵਾਲੇ ਦਿਨ ਲਈ ਰੈਡ ਅਲਰਟ ਫਾਰ ਕੋਲਡ ਡੇਅ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਸ਼ੀਤ ਲਹਿਰ ਚੱਲਣ ਦੇ ਆਸਾਰ ਹਨ ਤੇ ਨਾਲ ਹੀ ਸੰਘਣੀ ਧੁੰਦ ਪਵੇਗੀ। ਜਿਸ ਦੇ ਲਈ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ ਤਾਪਮਾਨ ਡਿੱਗਣ ਕਾਰਨ ਮੌਸਮ ਠੰਢਾ ਹੁੰਦਾ ਜਾ ਰਿਹਾ ਹੈ।