Monday, December 23, 2024
spot_img

ਲੋਕ ਸਭਾ ਲਈ ਭਾਜਪਾ ਦੀ ‘ਕਿਰਨ’ ਦਾ ਬਦਲ ਹੋ ਸਕਦੀ ਹੈ ‘ਕੰਗਨਾ ਰਣੌਤ’

Must read

ਚੰਡੀਗੜ੍ਹ – ਭਾਜਪਾ ਵੱਲੋਂ ਅਦਾਕਾਰਾ ਕੰਗਨਾ ਰਣੌਤ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਬਣਾਉਣ ਦੀਆਂ ਤਿਆਰੀਆਂ ਹੋ ਗਈਆਂ ਹਨ। ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਇਕ ਵਾਰ ਫਿਰ ਭਾਜਪਾ ਚੰਡੀਗੜ੍ਹ ਦੀ ਸੰਸਦੀ ਸੀਟ ਤੋਂ ਬਾਹਰੀ ਉਮੀਦਵਾਰ ਨਾਲ ਚੋਣ ਲੜਨ ਜਾ ਰਹੀ ਹੈ। ਭਾਜਪਾ ਨੇ ਫਿਲਮ ਜਗਤ ਤੋਂ ਹੀ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਦਾ ਬਦਲ ਲੱਭ ਲਿਆ ਹੈ।

ਸੂਤਰਾਂ ਅਨੁਸਾਰ ਭਾਜਪਾ ਨੇ ਅੰਦਰੂਨੀ ਸਰਵੇਖਣ ਵੀ ਕਰਵਾਇਆ ਹੈ। ਇਸ ਸਬੰਧੀ ਕੰਗਨਾ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਗੱਲ ਤਾਂ ਇਥੋਂ ਤੱਕ ਹੋ ਗਈ ਹੈ ਕਿ ਕੰਗਨਾ ਨੇ ਚੰਡੀਗੜ੍ਹ ‘ਚ ਰਿਹਾਇਸ਼ ਵੀ ਲਈ ਹੈ।

ਕੰਗਨਾ ਨੇ ਚੰਡੀਗੜ੍ਹ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਚੰਡੀਗੜ੍ਹ ਤੋਂ ਚੰਗੀ ਜਾਣੂ ਹੈ। ਮਾਚਲ ਦੀ ਮੰਡੀ ਦੀ ਰਹਿਣ ਵਾਲੀ ਕੰਗਨਾ ਵੀ ਚੰਡੀਗੜ੍ਹ ‘ਚ ਭਾਜਪਾ ਦੇ 75-80 ਹਜ਼ਾਰ ਹਿਮਾਚਲੀ ਵੋਟਰਾਂ ਨੂੰ ਹੋਣ ਵਾਲੇ ਸਿੱਧੇ ਲਾਭ ‘ਤੇ ਨਜ਼ਰ ਰੱਖ ਰਹੀ ਹੈ। ਭਾਜਪਾ ਸੂਤਰਾਂ ਅਨੁਸਾਰ ਇੱਥੋਂ ਕਿਸੇ ਵੀ ਸਥਾਨਕ ਆਗੂ ਨੂੰ ਉਮੀਦਵਾਰ ਬਣਾਉਣ ਨੂੰ ਲੈ ਕੇ ਸਰਵੇਖਣ ਵੀ ਕਰਵਾਇਆ ਗਿਆ ਸੀ ਪਰ ਭਾਜਪਾ ਸਥਾਨਕ ਆਗੂਆਂ ਦੀ ਸਿਆਸੀ ਰੰਜਿਸ਼ ਦਾ ਕੋਈ ਖ਼ਤਰਾ ਨਹੀਂ ਉਠਾਉਣਾ ਚਾਹੁੰਦੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article