Friday, November 22, 2024
spot_img

ਲੁਧਿਆਣੇ ਦੇ ਗੰਦੇ ਨਾਲੇ ਵਿੱਚ ਨਵ-ਜੰਮੀ ਬੱਚੀ ਦੀ ਲਾ ਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ !

Must read

ਲੁਧਿਆਣਾ, 5 ਅਗਸਤ : ਲੁਧਿਆਣਾ ਦੇ ਤਾਜਪੁਰ ਰੋਡ ਗੰਦੇ ਨਾਲੇ ‘ਚ ਅੱਜ ਨਵ-ਜੰਮੀ ਬੱਚੀ ਦੀ ਲਾਸ਼ ਤੈਰਦੀ ਹੋਈ ਮਿਲੀ। ਲਾਸ਼ ਦੀ ਹਾਲਤ ਬਹੁਤ ਖਰਾਬ ਸੀ। ਲਾਸ਼ ਦੀ ਹਾਲਤ ਦੇਖ ਕੇ ਲੱਗਦਾ ਸੀ ਕਿ ਕਰੀਬ 3 ਤੋਂ 4 ਦਿਨ ਪਹਿਲਾਂ ਕਿਸੇ ਨੇ ਲਾਸ਼ ਨੂੰ ਨਾਲੇ ‘ਚ ਸੁੱਟ ਦਿੱਤਾ ਸੀ।
ਅੱਜ ਕਬਾੜ ਦਾ ਕੰਮ ਕਰਨ ਵਾਲੇ ਨੌਜਵਾਨਾਂ ਨੇ ਜਦੋਂ ਨਾਲੇ ਵਿੱਚ ਲਾਸ਼ ਨੂੰ ਤੈਰਦੀ ਦੇਖਿਆ ਤਾਂ ਉਸ ਨੇ ਰੌਲ਼ਾ ਪਾ ਦਿੱਤਾ। ਰੌਲ਼ਾ ਸੁਣ ਲੋਕਾਂ ਦੀ ਭੀੜ ਇਕੱਠੀ ਹੋਣ ‘ਤੇ ਇਸ ਦੀ ਸੂਚਨ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ।
ਜਾਣਕਾਰੀ ਦਿੰਦਿਆਂ ਕਬਾੜ ਦਾ ਕੰਮ ਕਰਨ ਵਾਲੇ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਹ ਨਾਲੇ ਨੇੜੇ ਖਾਲੀ ਬੋਤਲਾਂ ਇਕੱਠੀਆਂ ਕਰ ਰਿਹਾ ਸੀ। ਉਸ ਨੇ ਦੇਖਿਆ ਕਿ ਇੱਕ ਬੱਚਾ ਨਾਲੇ ਵਿੱਚ ਤੈਰ ਰਿਹਾ ਸੀ। ਜਦੋਂ ਲੋਕਾਂ ਦੀ ਮਦਦ ਨਾਲ ਲੜਕੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਪੀਸੀਆਰ ਦਸਤੇ ਦੀ ਮੌਜੂਦਗੀ ‘ਚ ਬੱਚੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਭੇਜ ਦਿੱਤਾ। ਦਰੇਸੀ ਥਾਣੇ ਦੇ ਐਸਐਚਓ ਅਵਤਾਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦਾ ਮੁਆਇਨਾ ਕਰ ਲਿਆ ਗਿਆ ਹੈ। ਲੜਕੀ ਦਾ ਸਰੀਰ ਕਾਲਾ ਪਿਆ ਹੈ। ਬੱਚੀ ਨਵਜੰਮੀ ਹੈ। ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾਵੇਗੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article