ਸ਼੍ਰੀ ਸ਼ਵਪਨ ਸ਼ਰਮਾ ਆਈ.ਪੀ.ਐਸ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ, ਸ਼੍ਰੀ ਰੁਪਿੰਦਰ ਸਿੰਘ ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ ਸਿਟੀ ਲੁਧਿਆਣਾ, ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ 3 ਲੁਧਿਆਣਾ ਅਤੇ ਸ੍ਰੀ ਜਤਿੰਦਰਪਾਲ ਸਿੰਘ ਸਹਾਇਕ ਕਮਿਸ਼ਨਰ ਪੁਲਿਸ ਵੈਸਟ ਲੁਧਿਆਣਾ ਜੀ ਦੀ ਅਗਵਾਈ ਹੇਠ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ ਮੁਹਿੰਮ ਤਹਿਤ 03 ਦੋਸ਼ੀਆਨ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 03 ਦਾਤ, ਵਾਰਦਾਤ ਵਿੱਚ ਵਰਤੇ ਗਏ 04 ਮੋਟਰ ਸਾਈਕਲ ਅਤੇ 04 ਮੋਬਾਇਲ ਫੋਨ ਅਤੇ 01 ਦਸਤਾ ਡੰਡਾ ਬਰਾਮਦ ਕਰਨ ਵਿੱਚ ਸਫਲਤਾ ਹਾਂਸਲ ਹੋਈ ਹੈ।
ਮਿਤੀ 30-04-2025 ਨੂੰ ਵਕਤ ਕਰੀਬ 8:45 PM ਤੇ 04 ਅਣਪਛਾਤੇ ਵਿਅਕਤੀਆ ਵੱਲੋਂ ਲੋਟਸ ਏ.ਵੀ ਇੰਟਰਨੈਸ਼ਨਲ ਡਿਪਾਰਟਮੈਂਟ ਸਟੋਰ 12ਬੀ ਕਿਚਲੂ ਨਗਰ ਲੁਧਿਆਣਾ ਅੰਦਰ ਦਾਖਲ ਹੋ ਕੇ ਮਾਲਕ ਵਨੀਤ ਅਨੇਜਾ ਅਤੇ ਉਸ ਦੀ ਪਤਨੀ ਆਰਤੀ ਅਨੇਜਾ ਪਾਸੋਂ 10000/- ਰੁਪਏ ਦੀ ਨਗਦੀ ਅਤੇ 02 ਮੋਬਾਇਲ ਫੋਨ ਦੀ ਮਾਰੂ ਹਥਿਆਰਾਂ ਦੀ ਨੋਕ ਤੇ ਲੁੱਟ ਕੀਤੀ ਸੀ। ਜਿਸ ਤੇ ਮੁਕੱਦਮਾ ਨੰਬਰ 44 ਮਿਤੀ 30-04-2025 ਅ/ਧ 331 (6),309(4),3(5) BNS 2023 ਤਹਿਤ ਥਾਣਾ ਪੀ.ਏ.ਯੂ ਲੁਧਿਆਣਾ ਵਿੱਖੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਤੇ ਇੰਸਪੈਕਟਰ ਹਰਸ਼ਵੀਰ ਸਿੰਘ ਮੁੱਖ ਅਫਸਰ ਥਾਣਾ ਪੀ.ਏ.ਯੂ ਲੁਧਿਆਣਾ ਦੀਆ ਵੱਖ ਵੱਖ ਪੁਲਿਸ ਪਾਰਟੀਆ ਵੱਲੋਂ ਸੀ.ਸੀ.ਟੀ.ਵੀ ਫੁੱਟੇਜ ਦੀ ਮਦਦ ਨਾਲ ਮੁਕੱਦਮਾ ਦੇ ਦੋਸ਼ੀਆਨ ਨੂੰ ਟਰੇਸ ਕਰਕੇ ਜਗਜੀਤ ਸਿੰਘ ਉਰਫ ਮੱਖਣ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਚਾਹੜ ਥਾਣਾ ਲਾਡੋਵਾਲ ਲੁਧਿਆਣਾ, ਬਬਲੂ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਰੱਜੋਵਾਲ ਲੁਧਿਆਣਾ, ਸਮੀਰ ਪੁੱਤਰ ਫੱਗੂ ਲਾਲ ਵਾਸੀ ਪਿੰਡ ਚਾਹੜ ਥਾਣਾ ਲਾਡੋਵਾਲ ਲੁਧਿਆਣਾ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਵਾਰਦਾਤ ਵਿੱਚ ਵਰਤੇ ਹਥਿਆਰ 03 ਦਾਤ ਅਤੇ 01 ਦਸਤਾ ਡੰਡਾ, 04 ਮੋਟਰ ਸਾਈਕਲ ਅਤੇ 04 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ। ਦੋਸ਼ੀਆਨ ਦੇ ਸਾਥੀ ਗੋਲੂ ਵਾਸੀ ਰੱਜੋਵਾਲ ਲੁਧਿਆਣਾ ਭਾਲ ਕੀਤੀ ਜਾ ਰਹੀ ਹੈ। ਜਿਸ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।