ਵਾਰਡ 69 ਵਿੱਚ ਕਾਂਗਰਸ ਨੇ ਆਸ਼ੂ ਦੇ ਕਰੀਬੀ ਸੰਨੀ ਭੱਲਾ ਦੀ ਪਤਨੀ ਦੀਪਿਕਾ ਸੰਨੀ ਭੱਲਾ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਬੀਜੇਪੀ, ‘ਆਪ’ ਅਤੇ ਅਕਾਲੀ ਦਲ ਨੂੰ ਪਿਛਾੜ ਦਿੱਤਾ ਹੈ ਅਤੇ ਵੱਡੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ।
ਲੁਧਿਆਣਾ ਵਿੱਚ ਨਗਰ ਨਿਗਮ ਚੋਣਾਂ ਵੋਟਿੰਗ ਦੀ ਗਿਣਤੀ ਜਾਰੀ ਹੈ। ਵਾਰਡ ਨੰਬਰ 80 ਤੋਂ ਭਾਜਪਾ ਦੇ ਉਮੀਦਵਾਰ ਗੌਰਵਜੀਤ ਸਿੰਘ ਗੋਰਾ ਜਿੱਤ ਚੁੱਕੇ ਹਨ। ਉਨ੍ਹਾਂ ਨੇ ‘ਆਪ’, ਕਾਂਗਰਸ ਅਤੇ ਅਕਾਲੀ ਦਲ ਨੂੰ ਪਿੱਛੇ ਛੱਡ ਕੇ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ।
ਵਾਰਡ ਨੰਬਰ 78 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਪ੍ਰੀਤ ਸਿੰਘ ਮੰਨਾ ਦੀ ਜਿੱਤ ਹੋਈ ਹੈ।
ਵਾਰਡ ਨੰਬਰ 72 ਤੋਂ ‘ਆਪ’ ਉਮੀਦਵਾਰ ਕਪਿਲ ਕੁਮਾਰ ਸੋਨੂੰ ਦੀ ਜਿੱਤ ਹੋਈ। ਵਾਰਡ ਨੰ 52 ਤੋਂ ਕਾਂਗਰਸੀ ਉਮੀਦਵਾਰ ਨਿਰਮਲ ਕੈੜਾ ਦੀ ਜਿੱਤ ਹੋਈ। ਉੱਥੇ ਹੀ ਵਾਰਡ ਨੰ 42 ਕਾਂਗਰਸ ਉਮੀਦਵਾਰ ਜਗਮੀਤ ਨੋਨੀ ਜੇਤੂ ਹਨ।
ਵਾਰਡ ਨੰਬਰ 70 ਤੋਂ ਬੀਜੇਪੀ ਉਮੀਦਵਾਰ ਸੁਮਨ ਵਰਮਾ ਜੇਤੂ ਹਨ। ਇਸ ਦੇ ਨਾਲ ਵਾਰਡ 64 ਤੋਂ ਆਪ ਉਮੀਦਵਾਰ ਇੰਦੂ ਮਨੀਸ਼ਾ ਜਿੱਤੇ ਹਨ। ਵਾਰਡ ਨੰ 9 ਤੋਂ ਭਾਜਪਾ ਉਮੀਦਵਾਰ ਦੀਕਸ਼ਾ ਬੱਤਰਾ ਨੇ ਜਿੱਤ ਹਾਸਲ ਕੀਤੀ ਹੈ। ਵਾਰਡ ਨੰਬਰ 22 ਤੋਂ ਆਪ ਉਮੀਦਵਾਰ ਜਸਪਾਲ ਸਿੰਘ ਗਰੇਵਾਲ ਜੇਤੂ ਹਨ।
ਵਾਰਡ ਨੰਬਰ 14 ਤੋਂ ਆਪ ਦੇ ਉਮੀਦਵਾਰ ਸੁਖਮੇਲ ਸਿੰਘ ਦੀ ਜਿੱਤ ਹੋਈ ਹੈ। ਵਾਰਡ ਨੰ 45 ਤੋਂ ਕਾਂਗਰਸ ਉਮੀਦਵਾਰ ਪਰਮਿੰਦਰ ਸੋਮਾ ਜਿੱਤੇ ਹਨ। ਵਾਰਡ ਨੰਬਰ 91 ਤੋਂ ਆਪ ਉਮੀਦਵਾਰ ਤਜਿੰਦਰ ਕੌਰ ਰਾਜਾ ਨੇ ਜਿੱਤ ਹਾਸਲ ਕੀਤੀ ਹੈ। ਵਾਰਡ ਨੰ 44 ਆਮ ਆਦਮੀ ਪਾਰਟੀ ਉਮੀਦਵਾਰ ਸੋਹਣ ਸਿੰਘ ਗੋਗਾ ਜੇਤੂ ਹਨ। ਵਾਰਡ ਨੰ 94 ਤੋਂ ਆਪ ਦੇ ਅਮਨ ਬੱਗਾ ਜੇਤੂ ਹਨ। ਵਾਰਡ ਨੰਬਰ 21 ਤੋਂ ਭਾਜਪਾ ਉਮੀਦਵਾਰ ਅਨੀਤਾ ਦੀ ਜਿੱਤ ਹੋਈ ਹੈ।
ਵਾਰਡ ਨੰ 84 ਤੋਂ ਕਾਂਗਰਸ ਉਮੀਦਵਾਰ ਸ਼ਾਮ ਸੁੰਦਰ ਮਲਹੋਤਰਾ ਜੇਤੂ ਹਨ। ਵਾਰਡ ਨੰਬਰ 81 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮੰਜੂ ਇੰਦਰ ਅਗਰਵਾਲ ਜੇਤੂ ਹਨ। ਵਾਰਡ ਨੰ 58 ਆਪ ਉਮੀਦਵਾਰ ਸਤਨਾਮ ਸਿੰਘ ਜੇਤੂ ਹਨ। ਵਾਰਡ ਨੰਬਰ 58 ਤੋਂ ਆਪ ਦੇ ਸਤਨਾਮ ਸਿੰਘ ਜਿੱਤੇ ਹਨ। ਵਾਰਡ ਨੰਬਰ 82 ਤੋਂ ਕਾਂਗਰਸ ਉਮੀਦਵਾਰ ਅਰੁਣ ਸ਼ਰਮਾ ਜੇਤੂ ਰਹੇ ਹਨ। ਵਾਰਡ ਨੰ 90 ਤੋਂ MLA ਪੱਪੀ ਦੇ ਭਰਾ ਰਾਕੇਸ਼ ਪਰਾਸ਼ਰ ਜੇਤੂ ਰਹੇ। ਵਾਰਡ ਨੰ 83 ਤੋਂ ਆਜ਼ਾਦ ਉਮੀਦਵਾਰ ਦਵਿੰਦਰ ਜੱਗੀ ਜੇਤੂ ਰਹੇ ਹਨ।
ਵਾਰਡ ਨੰਬਰ 24 ਤੋਂ ਕਾਂਗਰਸ ਦੇ ਗੁਰਮੀਤ ਸਿੰਘ ਜੇਤੂ ਰਹੇ। ਵਾਰਡ ਨੰਬਰ 45 ਤੋਂ ਕਾਂਗਰਸ ਦੀ ਪਰਮਜੀਤ ਕੌਰ ਜੇਤੂ ਰਹੀ। ਵਾਰਡ ਨੰਬਰ 46 ਤੋਂ ਕਾਂਗਰਸ ਦੇ ਸੁਖਦੇਵ ਸਿੰਘ ਜੇਤੂ ਰਹੇ। ਵਾਰਡ ਨੰਬਰ 77 ਤੋਂ ਭਾਜਪਾ ਦੀ ਪੂਨਮ ਰਤਨਾ ਨੇ ਵਿਧਾਇਕ ਪੱਪੀ ਦੀ ਪਤਨੀ ਨੂੰ ਹਰਾਇਆ।
ਵਾਰਡ 2 ਤੋਂ ਕਾਂਗਰਸ ਦੀ ਸੰਗੀਤਾ ਵਿਜੇ ਕਲਸੀ ਦੀ ਜਿੱਤ ਗਈ ਹੈ। ਵਾਰਡ 62 ਤੋਂ ਭਾਜਪਾ ਦੇ ਸੁਨੀਲ ਮੌਦਗਿਲ ਚੋਣ ਜਿੱਤ ਗਏ। ਵਾਰਡ 60 ਤੋਂ ‘ਆਪ’ ਦੇ ਗੁਰਪ੍ਰੀਤ ਸਿੰਘ ਚੋਣ ਜਿੱਤ ਗਏ ਹਨ। ਵਾਰਡ 12 ਤੋਂ ਕਾਂਗਰਸ ਦੇ ਹਰਜਿੰਦਰ ਲਾਲੀ ਚੋਣ ਜਿੱਤ ਗਏ ਹਨ। ਵਾਰਡ 63 ਤੋਂ ‘ਆਪ’ ਦੀ ਮਨਿੰਦਰ ਕੌਰ ਨੇ ਚੋਣ ਜਿੱਤੀ। ਵਾਰਡ ਨੰਬਰ 68 ਤੋਂ ‘ਆਪ’ ਦੇ ਪੁਸ਼ਪਿੰਦਰ ਭਨੋਟ ਜੇਤੂ ਰਹੇ।
ਵਾਰਡ ਨੰਬਰ 16 ਤੋਂ ਆਪ ਪਾਰਟੀ ਦੇ ਉਮੀਦਵਾਰ ਅਸ਼ਵਨੀ ਸ਼ਰਮਾ ਗੋਭੀ ਜੇਤੂ ਹਨ। ਵਾਰਡ ਨੰਬਰ 7 ਤੋਂ ਕਾਂਗਰਸ ਉਮੀਦਵਾਰ ਰਵਿੰਦਰ ਖਿੰਡਾ ਜੇਤੂ ਰਹੇ ਹਨ। ਵਾਰਡ ਨੰਬਰ 10 ਤੋਂ ‘ਆਪ’ ਦੇ ਪ੍ਰਦੀਪ ਸ਼ਰਮਾ ਗੈਬੀ ਜੇਤੂ ਰਹੇ ਹਨ। ਵਾਰਡ ਨੰਬਰ 49 ਤੋਂ ਭਾਜਪਾ ਉਮੀਦਵਾਰ ਅਨੀਤਾ ਸ਼ਰਮਾ ਜੇਤੂ ਹਨ। ਵਾਰਡ 61 ਤੋਂ ਕਾਂਗਰਸ ਦੀ ਉਮੀਦਵਾਰ ਪਰਮਿੰਦਰ ਕੌਰ ਇੰਦੀ ਨੇ ਜਿੱਤ ਹਾਸਲ ਕੀਤੀ ਹੈ। ਵਾਰਡ ਨੰਬਰ 73 ਤੋਂ ਭਾਜਪਾ ਉਮੀਦਵਾਰ ਰੁਚੀ ਵਿਸ਼ਾਲ ਗੁਲਾਟੀ ਜੇਤੂ ਰਹੀ ਹੈ।