ਗਾਇਕ ਦਿਲਜੀਤ ਦੋਸਾਂਝ ਇਸ ਨਵੇਂ ਸਾਲ ‘ਤੇ ਲੁਧਿਆਣਾ ਵਾਸੀਆਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ। 31 ਦਸੰਬਰ ਨੂੰ ਲੁਧਿਆਣਾ ਵਿੱਚ ਦਿਲਜੀਤ ਦਿਲ-ਲੁਮੀਨਾਟੀ ਦੌਰੇ ਦੀ ਸਮਾਪਤੀ ਕਰਦੇ ਹੋਏ ਪ੍ਰਦਰਸ਼ਨ ਕਰਨਗੇ। ਦਿਲਜੀਤ ਦਾ ਇਹ ਕੰਸਰਟ PAU ਲੁਧਿਆਣਾ ਵਿੱਚ ਕਰਵਾਇਆ ਜਾ ਰਿਹਾ ਹੈ।
ਦਿਲਜੀਤ ਦੇ ਇਸ ਕੰਸਰਟ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਕੰਸਰਟ ਲਈ ਸਟੇਜ ਲਗਾਈ ਜਾ ਰਹੀ ਹੈ। ਸਮਾਨ ਵੀ ਲਗਾਤਾਰ PAU ਵਿੱਚ ਪਹੁੰਚ ਰਿਹਾ ਹੈ। ਦਿਲਜੀਤ ਆਪਣਾ ਨਵਾਂ ਸਾਲ ਲੁਧਿਆਣਾ ਦੇ ਲੋਕਾਂ ਨਾਲ ਮਨਾਉਣਗੇ। 31 ਦਸੰਬਰ ਦਿਨ ਮੰਗਲਵਾਰ ਰਾਤ 8:30 ਵਜੇ ਦਿਲਜੀਤ ਦਾ ਕੰਸਰਟ ਸ਼ੁਰੂ ਹੋਣਾ ਹੈ। ਅੱਜ 2 ਵਜੇ ਕੰਸਰਟ ਦੀਆਂ ਟਿਕਟਾਂ ਦੀ ਬੁਕਿੰਗ ਵੀ ਸ਼ੁਰੂ ਹੋ ਜਾਵੇਗੀ।
ਗਾਇਕ ਦੀ ਟੀਮ ਦੁਆਰਾ ਪੁਸ਼ਟੀ ਕਰਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦਾ ਹੜ੍ਹ ਆ ਗਿਆ ਹੈ। ਦਿਲਜੀਤ ਦੇ ਇਸ ਆਖਰੀ ਸ਼ੋਅ ਤੋਂ ਬਾਅਦ ਉਹ ਭਾਰਤ ਵਿੱਚ ਆਪਣਾ ਸ਼ੋਅ ਨਹੀਂ ਕਰਨਗੇ। ਉਨ੍ਹਾਂ ਦੀ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰ ਇਸ ਕੰਸਰਟ ਦੀ ਜਾਣਕਾਰੀ ਦਿੱਤੀ ਹੈ। ਫੈਂਸਜ ਖੁਸ਼ਕਿਸਮਤ ਹਨ ਕਿ ਦਿਲਜੀਤ ਦਿਲ-ਲੁਮੀਨਾਟੀ ਦਾ ਆਖਰੀ ਸ਼ੋਅ ਲੁਧਿਆਣਾ ਵਿੱਚ ਕਰ ਰਹੇ ਹਨ।