ਲੁਧਿਆਣਾ ਪੁਲੀਸ ਦੇ ਅਧਿਕਾਰੀ 14 ਦਿਨ ਕਰਨਗੇ ਪੁੱਛ ਗਿੱਛ
ਦਿ ਸਿਟੀ ਹੈਡਲਾਈਨਜ਼
ਲੁਧਿਆਣਾ, 30 ਸਤੰਬਰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੁਧਿਆਣਾ ਪੁਲੀਸ ਬਠਿੰਡਾ ਤੋਂ ਲੁਧਿਆਣਾ ਲੈ ਕੇ ਆਏ। ਹੁਣ ਲਾਰੈਂਸ ਬਿਸ਼ਨੋਈ 14 ਦਿਨ ਲਈ ਲੁਧਿਆਣਾ ਪੁਲੀਸ ਦੀ ਗ੍ਰਿਫ਼ਤ ਵਿੱਚ ਰਹੇਗਾ। ਇਸ ਦੌਰਾਨ ਲੁਧਿਆਣਾ ਪੁਲੀਸ ਦੇ ਕਈ ਅਧਿਕਾਰੀ ਲਾਰੈਂਸ ਕੋਲੋਂ ਪੁੱਛ ਗਿੱਛ ਕਰਨਗੇ। ਸਿੱਧੂ ਮੂਸੇਵਾਲਾ ਕੇਸ ਤੋਂ ਇਲਾਵਾ ਲੁਧਿਆਣਾ ਪੁਲੀਸ ਲਾਰੈਂਸ ਕੋਲੋਂ ਮੇਹਰਬਾਨ ਇਲਾਕੇ ਵਿੱਚ ਕੇਬਲ ਆਪਰੇਟਰ ਦੇ ਹੋਏ ਕਤਲ ਬਾਰੇ ਵੀ ਇਸ ਕੋਲੋਂ ਪੁੱਛ ਪਡ਼ਤਾਲ ਕਰੇਗੀ। ਲਾਰੈਂਸ ਨੂੰ ਸਖਤ ਸੁਰੱਖਿਆ ਦੇ ਹੇਠ ਲੁਧਿਆਣਾ ਲਿਆਉਂਦਾ ਗਿਆ ਤੇ ਹੁਣ ਕਿਸ ਥਾਣੇ ਵਿੱਚ ਰੱਖਿਆ ਹੈ, ਉਹ ਪੂਰੇ ਤਰ੍ਹਾਂ ਗੁਪਤ ਰੱਖਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਲੁਧਿਆਣਾ ਦੇ ਥਾਣਾ ਮੇਹਰਬਾਨ ’ਚ 2017 ’ਚ ਹੋਏ ਕਤਲ ਕੇਸ ’ਚ ਲਾਰੈਂਸ ਨਾਮਜ਼ਦ ਹੈ। ਇਸ ’ਚ ਪੁੱਛਗਿਛ ਲਈ ਪੁਲੀਸ ਲਾਰੈਂਸ ਨੂੰ ਰਿਮਾਂਡ ’ਤੇ ਲੈ ਗਈ ਹੈ।
ਲਾਰੈਂਸ ਦੀ ਪੇਸ਼ੀ ਲਈ ਸੁਰੱਖਿਆ ਦੇ ਮੱਦੇਨਜ਼ਰ ਲੁਧਿਆਣਾ ਪੁਲੀਸ ਨੇ ਅਦਾਲਤੀ ਕੰਪਲੈਕਸ ਨੂੰ ਚਾਰੇ ਪਾਸਿਓ ਸੀਲ ਕਰ ਦਿੱਤਾ ਸੀ। ਚੱਪੇ ਚੱਪੇ ’ਤੇ ਪੁਲੀਸ ਤੈਨਾਤ ਕੀਤੀ ਗਈ। ਦੱਸ ਦੇਈਏ ਕਿ ਲਾਰੈਂਸ ਨੇ 4 ਵਾਰ ਬਾਲੀਵੱੁਡ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ ਬਣਾਈ ਅਤੇ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਅਸਫ਼ਲ ਹੋਇਆਪ
ਕੌਣ ਹੈ ਗੈਂਗਸਟਰ ਲਾਰੈਂਸ
30 ਸਾਲ ਦੀ ਉਮਰ ’ਚ ਗੈਂਗਸਟਰ ਲਾਰੈਂਸ ਨੇ 5 ਸੂਬਿਆਂ ’ਚ ਗੈਂਗ ਬਣਾ ਲਈ ਸੀ। ਲਾਰੈਂਸ ਦਾ ਨੈਟਵਰਕ ਥਾਈਲੈਂਡ, ਯੂਕੇ, ਕੈਨੇਡਾ ਤੱਕ ਫੈਲਿਆ ਹੋਇਆ ਹੈ। ਇਸ ਨੈਟਵਰਕ ਦੇ ਰਾਹੀਂ ਉਸਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਰਸ਼ੀਅਨ ਅਸਾਲਟ ਐਨ-94 ਰਾਈਫਲ ਭਾਰਤ ਮੰਗਵਾਈ ਸੀ। ਇੰਨ੍ਹੇ ਵੱਡੇ ਨੈਟਵਰਕ ਨੂੰ ਬਣਾਉਣ ਦੀ ਸ਼ੁਰੂਆਤ ਲਾਰੈਂਸ ਨੇ ਵਿਦਿਆਰਥੀ ਰਾਜਨੀਤੀ ਦੇ ਸਮੇਂ ਹੀ ਕਰ ਦਿੱਤੀ ਸੀ।
ਨੌਜਵਾਨਾਂ ਨੂੰ ਆਪਣੇ ਵੱਲ ਕੇਂਦਰਿਤ ਕਰਨ ਲਈ ਲਾਰੈਂਸ ਖੁਦ ਨੂੰ ਸ਼ਹੀਦ ਭਗਤ ਸਿੰਘ ਦੀ ਤਰ੍ਹਾਂ ਕ੍ਰਾਂਤੀਕਾਰੀ ਪ੍ਰੋਜੈਕਟ ਕਰਦਾ। ਲਾਰੈਂਸ ਵਿਦਿਆਰਥੀ ਜੱਥੇਬੰਦੀ ਆਰਗੇਨਾਈਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਸੋਪੂ) ਨਾਲ ਜੁਡ਼ ਗਿਆ ਅਤੇ ਕਈ ਨੌਜਵਾਨਾਂ ਨੂੰ ਵੀ ਆਪਣੇ ਨਾਲ ਜੋਡ਼ਿਆ। ਲਾਰੈਂਸ ਦੀ ਜਦੋਂ ਅਪਰਾਧ ਦੀ ਦੁਨੀਆ ’ਚ ਐਂਟਰੀ ਹੋਈ ਤਾਂ ਉਸਨੇ ਜੇਲ੍ਹਾਂ ਨੂੰ ਆਪਣਾ ਸੇਫ਼ ਹਾਊਸ ਬਣਾ ਲਿਆ। ਜੇਲ੍ਹ ਤੋਂ ਆਪਣੀ ਫੋਟੋ ਤੇ ਕ੍ਰਾਂਤੀਕਾਰੀ ਪੋਸਟ ਸ਼ੋਸ਼ਲ ਮੀਡੀਆ ’ਤੇ ਪਾ ਕੇ ਉਸਨੇ ਲੱਖਾਂ ਫਾਲੋਅਰਜ਼ ਬਣਾ ਲਏ। ਲਾਰੈਂਸ ਨੌਜਵਾਨਾਂ ਨੂੰ ਲਗਜ਼ਰੀ ਲਾਈਫ਼ ਜਿਉਣ ਦੇ ਸੁਪਨੇ ਦਿਖਾ ਕੇ ਗੈਂਗ ’ਚ ਸ਼ਾਮਲ ਕਰਦਾ ਹੈ। ਰਾਜਸਥਾਨ ਦੀ ਜੋਧਪੁਰ, ਅਜਮੇਰ ਅਤੇ ਜੈਪੁਰ ਜੇਲ੍ਹ ’ਚ ਉਸਨੇ ਗੈਂਗ ਦਾ ਪੂਰਾ ਨੈਟਵਰਕ ਬਣਾ ਲਿਆ। ਉਸਨੇ ਹਿਰਨ ਸ਼ਿਕਾਰ ਮਾਮਲੇ ’ਚ ਮੁਲਜ਼ਮ ਰਹੇ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ।