ਅੱਜ ਪੰਜਾਬ ਦੇ ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਸੀਨੀਅਰ ਅਧਿਕਾਰੀਆਂ ਨਾਲ ਸੜਕਾਂ ‘ਤੇ ਹੋਣਗੇ। ਪੁਲਿਸ ਅੱਜ ਫਲੈਗ ਮਾਰਚ ਕੱਢੇਗੀ। ਪੁਲੀਸ ਫੋਰਸ ਦੀਆਂ ਟੀਮਾਂ ਵੀ ਕਈ ਸ਼ੱਕੀ ਇਲਾਕਿਆਂ ਵਿੱਚ ਛਾਪੇਮਾਰੀ ਕਰਕੇ ਨਸ਼ਾ ਤਸਕਰਾਂ ਨੂੰ ਕਾਬੂ ਕਰਨਗੀਆਂ। ਫਲੈਗ ਮਾਰਚ ਵਿੱਚ 500 ਤੋਂ ਵੱਧ ਪੁਲਿਸ ਮੁਲਾਜ਼ਮ ਹਿੱਸਾ ਲੈਣਗੇ।
ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਚਾਹਲ ਨੇ ਦੱਸਿਆ ਕਿ ਸ਼ਹਿਰ ‘ਚ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਵੱਲੋਂ ਸਮੇਂ-ਸਮੇਂ ‘ਤੇ ਫਲੈਗ ਮਾਰਚ ਕੱਢਿਆ ਜਾਂਦਾ ਹੈ | ਇਹ ਮਾਰਚ ਸ਼ਹਿਰ ਦੇ ਪੌਸ਼ ਇਲਾਕਿਆਂ ਸਮੇਤ ਮੁੱਖ ਮਾਰਗਾਂ ਤੋਂ ਹੁੰਦਾ ਹੋਇਆ ਸਮਾਪਤ ਹੋਵੇਗਾ। ਇਹ ਮਾਰਚ ਫ਼ਿਰੋਜ਼ਪੁਰ ਰੋਡ ਸੀ.ਪੀ ਦਫ਼ਤਰ ਤੋਂ ਸ਼ੁਰੂ ਕੀਤਾ ਜਾਵੇਗਾ।