Wednesday, December 11, 2024
spot_img

ਲੁਧਿਆਣਾ ਨਿਗਮ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਦੂਜੀ ਲਿਸਟ ਜਾਰੀ ਕਰਦਿਆਂ ਐਲਾਨੇ ਉਮੀਦਵਾਰਾਂ ਦੇ ਨਾਮ

Must read

ਲੁਧਿਆਣਾ 11 ਦਸੰਬਰ – ਪੰਜਾਬ ਵਿਚ 21 ਦਸੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਸ਼ਹਿਰੀ ਵੱਲੋਂ ਅੱਜ ਆਪਣੀ ਦੂਜੀ ਲਿਸਟ ਜਾਰੀ ਕਰਦਿਆਂ ਉਮੀਦਵਾਰਾਂ ਦੇ ਨਾਮ ਐਲਾਨੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋ ਅਤੇ ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਪਰੋਕਤ ਆਗੂਆਂ ਨੇ ਦੱਸਿਆ ਕਿ ਲੁਧਿਆਣਾ ਕਾਰਪੋਰੇਸ਼ਨ ਚੋਣਾਂ ਸਬੰਧੀ ਮਨਤਾਰ ਸਿੰਘ ਬਰਾੜ ਅਤੇ ਐਸ.ਆਰ.ਕਲੇਰ ਜੀ ਨੂੰ ਅਬਜਰਵਰ ਨਿਯੁਕਤ ਕੀਤਾ ਗਿਆ ਹੈ।

ਇਸ ਮੌਕੇ ਉਹਨਾਂ ਉਮੀਦਵਾਰਾਂ ਦੀ ਦੂਸਰੀ ਲਿਸਟ ਜਾਰੀ ਕਰਦੇ ਹੋਏ ਦੱਸਿਆ ਕਿ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਹਲਕਾ ਪੱਛਮੀ ਅਧੀਨ ਆਉਂਦੇ ਵਾਰਡ ਨੰਬਰ 60 ਤੋਂ ਉਮੀਦਵਾਰ ਐਲਾਨੇ ਗਏ ਹਨ। ਜਦਕਿ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਦਾ ਪੱਲਾ ਫੜਨ ਵਾਲੇ ਮਨਪ੍ਰੀਤ ਸਿੰਘ ਨੂੰ ਹਲਕਾ ਸੈਂਟਰਲ ਅਧੀਨ ਆਉਂਦੇ ਵਾਰਡ ਨੰਬਰ 78 ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਲੀਗਲ ਸੈਲ ਪੰਜਾਬ ਦੇ ਜੁਆਇੰਟ ਸੈਕਟਰੀ ਅਚਲਾ ਭਨੋਟ ਸਪਤਨੀ ਐਡਵੋਕੇਟ ਅਮਨਦੀਪ ਭਨੋਟ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ ਜਿਨਾਂ ਨੂੰ 61 ਨੰਬਰ ਵਾਰਡ ਤੋਂ ਉਮੀਦਵਾਰ ਐਲਾਨਿਆ ਗਿਆ ਹੈ।

ਇਸ ਤੋਂ ਇਲਾਵਾ ਵਾਰਡ ਨੰਬਰ 04 ਤੋਂ ਪ੍ਰੇਮ ਕੁਮਾਰ ਬਤਰਾ, ਵਾਰਡ ਨੰਬਰ 15 ਤੋਂ ਗਗਨਦੀਪ ਕੌਰ, ਵਾਰਡ ਨੰਬਰ 17 ਤੋਂ ਰੀਤਾ ਦੇਵੀ, ਵਾਰਡ ਨੰਬਰ 21 ਤੋਂ ਗੁਰਪ੍ਰੀਤ ਕੌਰ ਰਿਤੂ, ਵਾਰਡ ਨੰਬਰ 23 ਤੋਂ ਗੁਰਜੀਤ ਕੌਰ ਵਾਰਡ ਨੰਬਰ 25 ਤੋਂ ਸਰੋਜ ਦੇਵੀ, ਵਾਰਡ ਨੰਬਰ 29 ਤੋਂ ਕਸ਼ਮੀਰ ਕੌਰ, ਵਾਰਡ ਨੰਬਰ 52 ਤੋਂ ਗੁਰਮੀਤ ਸਿੰਘ, ਵਾਰਡ ਨੰਬਰ 53 ਤੋਂ ਅਮਰਜੀਤ ਕੌਰ ਡੰਗ, ਵਾਰਡ ਨੰਬਰ 62 ਤੋਂ ਕੁਲਵੰਤ ਸਿੰਘ, ਵਾਰਡ ਨੰਬਰ 64 ਤੋਂ ਚਰਨਜੀਤ ਸਿੰਘ ਚੰਨੀ, ਵਾਰਡ ਨੰਬਰ 65 ਤੋਂ ਬਲਜੀਤ ਕੌਰ, ਵਾਰਡ ਨੰਬਰ 68 ਤੋਂ ਮੋਤੀ ਭਨੋਟ, ਵਾਰਡ ਨੰਬਰ 69 ਤੋਂ ਰਜੀਵ ਸ਼ਰਮਾ, ਵਾਰਡ ਨੰਬਰ 70 ਤੋਂ ਦਰਸ਼ਨਾਂ ਮਦਾਨ, ਵਾਰਡ ਨੰਬਰ 71 ਤੋਂ ਸੁਖਵਿੰਦਰ ਕੌਰ, ਵਾਰਡ ਨੰਬਰ 73 ਤੋਂ ਪ੍ਰੀਆ, ਵਾਰਡ ਨੰਬਰ 75 ਤੋਂ ਮਨਜੀਤ ਕੌਰ, ਵਾਰਡ ਨੰਬਰ 78 ਤੋਂ ਮਨਪ੍ਰੀਤ ਸਿੰਘ, ਵਾਰਡ ਨੰਬਰ 79 ਤੋਂ ਐਡਵੋਕੇਟ ਅੰਚਲ ਕਪੂਰ, ਵਾਰਡ ਨੰਬਰ 82 ਤੋਂ ਸਿਮਰਨ ਚੰਡੋਕ, ਵਾਰਡ ਨੰਬਰ 94 ਤੋਂ ਇੰਸਪੈਕਟਰ ਸੁਰਿੰਦਰ ਸਿੰਘ ਛਿੰਦਾ, ਵਾਰਡ ਨੰਬਰ 95 ਤੋਂ ਸਿਮਰਨਜੀਤ ਕੌਰ ਆਦਿ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਮੌਕੇ ਤੇ ਮੌਜੂਦ ਸੀਨੀਅਰ ਲੀਡਰਸ਼ਿਪ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਕਾਰਪੋਰੇਸ਼ਨ ਚੋਣਾਂ ਦੇ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ਤੇ ਜਲਦ ਹੀ ਰਹਿੰਦੀਆਂ ਟਿਕਟਾਂ ਵੀ ਐਲਾਨ ਕਰਕੇ ਆਪ ਦੀ ਪੋਲ ਖੋਲ ਮੁਹਿੰਮ ਦਾ ਅਗਾਜ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਬਤਰਾ, ਪਰਉਪਕਾਰ ਸਿੰਘ ਘੁੰਮਣ, ਰਜਨੀਸ਼ਪਾਲ ਸਿੰਘ ਧਾਲੀਵਾਲ, ਹਰੀਸ਼ ਰਾਏ ਢਾਂਡਾ, ਹਰਜਿੰਦਰ ਸਿੰਘ ਬੋਬੀ ਗਰਚਾ, ਕਮਲ ਚੇਤਲੀ, ਹਰਚਰਨ ਸਿੰਘ ਗੋਹਲਵੜੀਆ, ਜੀਵਨ ਧਵਨ, ਗੁਰਮੀਤ ਸਿੰਘ ਕੁਲਾਰ ਆਦਿ ਆਗੂ ਸਾਹਿਬਾਨ ਹਾਜ਼ਰ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article