ਲੁਧਿਆਣਾ 10 ਅਕਤੂਬਰ : ਖੇਡਾਂ ਦੀ ਦੁਨੀਆਂ ਵਿੱਚ ਬਹੁ ਚਰਚਿਤ ਪਿੰਡ ਜਰਖੜ ਦੀ ਗ੍ਰਾਮ ਪੰਚਾਇਤ ਦੀ ਚੋਣ ਸਮੂਹ ਨਗਰ ਨਿਵਾਸੀਆਂ ਦੀ ਆਪਸੀ ਸਹਿਮਤੀ ਨਾਲ ਹੋਈ । ਨਵੇਂ ਪੰਚਾਇਤ ਦੀ ਹੋਈ ਸਰਬ ਸੰਮਤੀ ਚੋਣ ਵਿੱਚ ਸੰਦੀਪ ਸਿੰਘ ਜਰਖੜ ਨੂੰ ਪਿੰਡ ਦਾ ਨਵਾਂ ਸਰਪੰਚ ਚੁਣਿਆ ਗਿਆ ਜਦ ਕਿ ਸ਼ਿੰਗਾਰਾ ਸਿੰਘ ਜਰਖੜ ,ਤਜਿੰਦਰ ਸਿੰਘ ਜਰਖੜ ਤੋਂ ਇਲਾਵਾ ਬਚਿੱਤਰ ਸਿੰਘ ,ਜੰਗ ਸਿੰਘ ਸ੍ਰੀਮਤੀ ਹਰਪ੍ਰੀਤ ਕੌਰ ,ਸ੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਰਾਣੀ ਕੌਰ, ਵੱਖ ਵੱਖ ਵਾਰਡਾਂ ਦੇ ਪੰਚ ਚੁਣੇ ਗਏ। ਪਿੰਡ ਦੀ ਮੌਜੂਦਾ ਪੰਚਾਇਤ ਅਤੇ ਵੱਖ ਵੱਖ ਰਾਜਨੀਤਿਕ ਧੜਿਆਂ, ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਨਵੀਂ ਪੰਚਾਇਤ ਬਣਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ।
ਬਲਾਕ ਡੇਹਲੋਂ ਵਿਖੇ ਪੰਚਾਇਤ ਦੀ ਪੂਰੀ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਸਮੂਹ ਨਗਰ ਪੰਚਾਇਤ ਨੇ ਗੁਰਦੁਆਰਾ ਮਾਤਾ ਸਾਹਿਬ ਕੌਰ ਮੰਜੀ ਸਾਹਿਬ ਵਿਖੇ ਗੁਰੂ ਘਰ ਤੋਂ ਆਪਣਾ ਅਸ਼ੀਰਵਾਦ ਲਿਆ ਅਤੇ ਪਿੰਡ ਦਾ ਸਰਵਪੱਖੀ ਵਿਕਾਸ ਕਰਨ ਦਾ ਪ੍ਣ ਲਿਆ। ਉਸ ਤੋਂ ਬਾਅਦ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਨਵੀਂ ਚੁਣੀ ਪੰਚਾਇਤ ਨੂੰ ਆਪਣਾ ਥਾਪੜਾ ਦਿੱਤਾ ਅਤੇ ਵਿਕਾਸ ਕੰਮਾਂ ਵਿੱਚ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ।
ਇਸ ਮੌਕੇ ਗੁਰਦੁਆਰਾ ਮੰਜੀ ਸਾਹਿਬ ਮਾਤਾ ਸਾਹਿਬ ਕੌਰ ਦੀ ਪ੍ਰਬੰਧਕ ਕਮੇਟੀ ਨੇ ਸਮੂਹ ਨਵੇਂ ਚੁਣੇ ਪੰਚਾਇਤ ਮੈਂਬਰਾਂ ਅਤੇ ਸਰਪੰਚ ਸੰਦੀਪ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਕਮੇਟੀ ਦੇ ਪ੍ਰਧਾਨ ਦਿਲਬਾਗ ਸਿੰਘ ਜਰਖੜ ,ਜਰਨੈਲ ਸਿੰਘ ਜਰਖੜ, ਪ੍ਰੀਤ ਮਹਿੰਦਰ ਸਿੰਘ ਨਿੱਪੀ, ਤਪਿੰਦਰ ਸਿੰਘ ਗੋਗਾ, ਦੁਪਿੰਦਰ ਸਿੰਘ ਡਿੰਪੀ, ਸਾਹਿਬਜੀਤ ਸਿੰਘ ਸਾਬੀ ਜਰਖੜ, ਮਨਦੀਪ ਸਿੰਘ ਜਰਖੜ, ਸੋਮਾ ਸਿੰਘ ਰੋਮੀ, ਬਾਬਾ ਜੋਰਾ ਸਿੰਘ, ਹੈਰੀ ਜਰਖੜ, ਜਸਵਿੰਦਰ ਸਿੰਘ ਜੱਸੀ ਪੀ ਏ ਵਿਧਾਇਕ ਹਲਕਾ ਗਿੱਲ ਦਵਿੰਦਰ ਸਿੰਘ ਲਾਡੀ ਸੰਗੋਵਾਲ, ਬਲੌਰੀ ਸਿੰਘ ਭਾਗ ਸਿੰਘ, ਅਮਰੀਕ ਸਿੰਘ ਹੋਰ ਪਿੰਡ ਦੇ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।