ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇਸ ਸਮੇਂ ਆਪਣੀ ਨਵੀਂ ਫਿਲਮ ‘ਧੁਰੰਦਰ’ ਨੂੰ ਲੈ ਕੇ ਕਾਫੀ ਚਰਚਾ ਬਟੋਰ ਰਹੇ ਹਨ, ਇਸ ਫਿਲਮ ਦਾ ਕੁੱਝ ਹਿੱਸਾ ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਦੇ ਪਿੰਡ ਖੇੜਾ ਵਿੱਚ ਸ਼ੂਟ ਕੀਤਾ ਗਿਆ ਹੈ, ਜਿਸ ਵਿੱਚ ਪਾਕਿਸਤਾਨ ਦੇ ਪਿੰਡ ਦੇ ਕੁੱਝ ਦ੍ਰਿਸ਼ ਵਿਖਾਏ ਗਏ ਸਨ ਅਤੇ ਉੱਥੇ ਪਾਕਿਸਤਾਨ ਦਾ ਝੰਡਾ ਵੀ ਲਗਾਇਆ ਗਿਆ ਸੀ।
ਇਸ ਸ਼ੂਟਿੰਗ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਰਣਵੀਰ ਸਿੰਘ ਛੱਤ ਉਤੇ ਘੁੰਮਦੇ ਹੋਏ ਵਿਖਾਈ ਦੇ ਰਹੇ ਹਨ ਅਤੇ ਇਸ ਪਿੰਡ ਦੀ ਪਹਿਚਾਨ ਖੇੜਾ ਵਜੋਂ ਹੋਈ ਹੈ। ਜਿੱਥੇ ਲਗਭਗ ਤਿੰਨ ਤੋਂ ਚਾਰ ਦਿਨ ਸ਼ੂਟਿੰਗ ਹੋਈ ਹੈ ਅਤੇ ਲਗਭਗ 9 ਦਿਨ ਪਹਿਲਾਂ ਇਸ ਫਿਲਮ ਦੀ ਪਹਿਲੀ ਝਲਕ ਵੀ ਲਾਂਚ ਕੀਤੀ ਗਈ ਹੈ।