Thursday, October 23, 2025
spot_img

ਲੁਧਿਆਣਾ ਜਗੇੜਾ ਪੁਲ ਦੀ ਨਹਿਰ ‘ਚ ਡਿੱਗੀ ਨੈਣਾ ਦੇਵੀ ਤੋਂ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਗੱਡੀ

Must read

ਲੁਧਿਆਣਾ ਵਿਚ ਬੀਤੀ ਦੇਰ ਰਾਤ ਜਗੇੜਾ ਨਹਿਰ ਪੁਲ ਮਾਲੇਰਕੋਟਲਾ ਰੋਡ ‘ਤੇ ਮਹਿੰਦਰਾ ਪਿਕਅੱਪ ਗੱਡੀ ਨਹਿਰ ਵਿਚ ਡਿੱਗ ਗਈ। ਗੱਡੀ ਵਿਚ ਕੁੱਲ ਲਗਭਗ 26 ਲੋਕ ਸਵਾਰ ਸਨ ਜਿਨ੍ਹਾਂ ਵਿਚੋਂ 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ 3-4 ਲੋਕ ਲਾਪਤਾ ਹੋ ਗਏ। ਸਾਰੇ ਲੋਕ ਹਿਮਚਾਲ ਤੋਂ ਨੈਨਾ ਦੇਣੀ ਦੇ ਦਰਸ਼ਨ ਕਰਕੇ ਆਪਣੇ ਪਿੰਡ ਮਾਨਕਵਾਲ ਪਰਤ ਰਹੇ ਸਨ। ਗੱਡੀ ਵਿਚ ਸਵਾਰ ਲੋਕਾਂ ਮੁਤਾਬਕ ਪਿਕਅੱਪ ਗੱਡੀ ਓਵਰਲੋਡ ਸੀ। ਇਕ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਤੇ ਹਾਦਸਾ ਵਾਪਰ ਗਿਆ।

ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ, ਮਨਜੀਤ ਕੌਰ, ਸੁਖਮਨ ਕੌਰ ਤੇ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਸਾਰੇ ਪਿੰਡ ਮਾਨਕਵਾਲ ਦੇ ਰਹਿਣ ਵਾਲੇ ਸਨ। ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਰਾਤ 2 ਵਜੇ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਪਹੁੰਚਾਈਆਂ ਗਈਆਂ। ਦੂਜੇ ਪਾਸੇ ਲਾਪਤਾ ਲੋਕਾਂ ਦੀ ਭਾਲ ਵਿਚ ਸਰਚ ਆਪ੍ਰੇਸ਼ਨ ਚੱਲਦਾ ਰਿਹਾ। ਜ਼ਖਮੀਆਂ ਵਿਚ ਸਰਬਜੀਤ ਕੌਰ, ਸੁਰਿੰਦਰ ਸਿੰਘ, ਜਸਵਿੰਦਰ ਕੌਰ, ਸਰਬਜੀਤ ਕੌਰ, ਸਵਰਨਜੀਤ ਕੌਰ, ਭਾਗ ਸਿੰਘ, ਕਾਕਾ ਸਿੰਘ, ਕਮਲਜੀਤ ਕੌਰ ਤੇ ਸੰਦੀਪ ਕੁਮਾਰ ਹਨ। ਇਹ ਸਾਰੇ ਹੁਸੈਨਪੁਰਾ ਦੇ ਰਹਿਣ ਵਾਲੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਐੱਸਐੱਸਪੀ ਜੋਤੀ ਯਾਦਵ ਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਰਾਤ ਵਿਚ ਹੀ ਡੇਹਲੋਂ ਦੇ ਸਿਵਲ ਹਸਪਤਾਲ ਪਹੁੰਚੇ। ਡਿਪਟੀ ਕਮਿਸ਼ਨਰ ਨੇ ਲੋਕਾਂ ਦਾ ਹਾਲ-ਚਾਲ ਜਾਣਿਆ ਤੇ ਡਾਕਟਰਾਂ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਲਈ।

ਗੱਲਬਾਤ ਕਰਦਿਆਂ ਹਿਮਾਂਸ਼ੂ ਜੈਨ ਨੇ ਕਿਹਾ ਕਿ ਜਗੇੜਾ ਪੁਲ ‘ਤੇ ਇਹ ਹਾਦਸਾ ਹੋਇਆ ਹੈ। ਅਜੇ ਤੱਕ ਦੀ ਜਾਣਕਾਰੀ ਮੁਤਾਬਕ ਗੱਡੀ ਵਿਚ ਕੁੱਲ 24 ਲੋਕ ਸਵਾਰ ਸਨ। ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਨਹਿਰ ਵਿਚ ਪਲਟ ਗਈ। ਲਗਭਗ 22 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਤੇ 2 ਲੋਕ ਜੋ ਲਾਪਤਾ ਹਨ, ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਐੱਸਐੱਸਪੀ ਡਾ. ਜਯੋਤੀ ਯਾਦਵ ਨੇ ਕਿਹਾ ਕਿ ਲਗਭਗ ਪੌਣੇ 10 ਵਜੇ ਸਾਨੂੰ ਸੂਚਨਾ ਮਿਲੀ ਸੀ ਕਿ ਜਗੇੜਾ ਨਹਿਰ ਵਿਚ ਇਕ ਪਿਕਅੱਪ ਸਵਾਰੀਆਂ ਨਾਲ ਭਰਿਆ ਪਲਟ ਕੇ ਡਿੱਗ ਗਿਆ ਹੈ। ਇਸ ਦੇ ਬਾਅਦ ਪੁਲਿਸ ਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚੀ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭੇਜਿਆ ਗਿਆ ਹੈ। ਓਵਰਲੋਡਿੰਗ ਕਾਰਨ ਹਾਦਸਾ ਵਾਪਰਿਆ ਹੈ। ਫਿਲਹਾਲ ਰੈਸਕਿਊ ਜਾਰੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article