ਲੁਧਿਆਣਾ, 18 ਅਗਸਤ : ਸਾਉਣ ਦੀ ਸਮਾਪਤੀ ਤੋਂ ਇਕ ਦਿਨ ਪਹਿਲਾਂ ਯਾਨੀ ਅੱਜ ਇਕ ਘੰਟਾ ਹੋਈ ਬਾਰਿਸ਼ ਨੇ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਜਿਸ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ।ਬਾਰਿਸ਼ ਤੋਂ ਬਾਅਦ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਮੌਸਮ ਸੁਹਾਵਣਾ ਹੋਣ ਕਾਰਨ ਸੋਮਵਾਰ ਨੂੰ ਰੱਖੜੀ ਦਾ ਤਿਉਹਾਰ ਹੋਣ ਕਾਰਨ ਸ਼ਹਿਰ ਦੇ ਬਾਜ਼ਾਰਾਂ ‘ਚ ਚਹਿਲ ਪਹਿਲ ਨਜ਼ਰ ਆਉਣੀ ਸ਼ੁਰੂ ਹੋ ਗਈ ਤੇ ਲੋਕਾਂ ਨੇ ਖਰੀਦਦਾਰੀ ਕਰਨ ਬਜ਼ਾਰਾਂ ਵਿਚ ਨਿਕਲੇ। ਉਂਜ ਸਵੇਰ ਤੋਂ ਹੀ ਪੈ ਰਹੀ ਗਰਮੀ ਅਤੇ ਹੁੰਮਸ ਕਾਰਨ ਲੋਕ ਪ੍ਰੇਸ਼ਾਨ ਸਨ। ਇਸ ਦੇ ਨਾਲ ਹੀ ਦੁਪਹਿਰ 2 ਵਜੇ ਤੋਂ ਬਾਅਦ ਮੌਸਮ ‘ਚ ਅਚਾਨਕ ਬਦਲਾਅ ਆਇਆ ਅਤੇ ਇਕ ਘੰਟੇ ਤੱਕ ਤੇਜ਼ ਬਾਰਿਸ਼ ਹੋਈ, ਜਿਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ‘ਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਪਰ ਰੱਖੜੀ ਦੇ ਤਿਉਹਾਰ ਕਾਰਨ ਸ਼ਹਿਰ ਦੇ ਬਾਜ਼ਾਰਾਂ ਵਿਚ ਰੌਣਕਾਂ ਲੱਗੀਆਂ ਹੋਈਆਂ ਹਨ। ਸ਼ਹਿਰ ‘ਚ ਰੱਖੜੀ ਅਤੇ ਮਠਿਆਈ ਦੀਆਂ ਦੁਕਾਨਾਂ ‘ਤੇ ਰੌਣਕ ਲੱਗ ਰਹੀ ਹੈ। ਹਾਲਾਂਕਿ ਮੀਂਹ ਅਤੇ ਪਾਣੀ ਭਰ ਜਾਣ ਕਾਰਨ ਸੜਕਾਂ ਖਾਲੀ ਹੋ ਗਈਆਂ। ਦੇਰ ਸ਼ਾਮ ਨੂੰ ਫਿਰ ਬਜ਼ਾਰਾਂ ਵਿੱਚ ਭਾਰੀ ਭੀੜ ਲੱਗ ਗਈ, ਜਿੱਥੇ ਭੈਣਾਂ ਨੇ ਆਪਣੇ ਭਰਾਵਾਂ ਲਈ ਰੱਖੜੀ ਖਰੀਦੀ।