ਲੁਧਿਆਣਾ, 14 ਅਕਤੂਬਰ : ਸਿਹਤ ਵਿਭਾਗ ਲੁਧਿਆਣਾ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਖਾਣ ਪੀਣ ਵਾਲੀਆਂ ਦੁਕਾਨਾਂ ਤੇ ਮਿਲਾਵਟੀ ਸਾਮਾਨ ਵੇਚਣ ਵਾਲਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਿਹਤ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਰਾਹੋ ਰੋਡ ਸਥਿਤ ਦੁੱਧ ਦੀ ਡੇਅਰੀ ਤੇ ਛਾਪੇਮਾਰੀ ਕੀਤੀ ਗਈ। ਇਸ ਮੌਕੇ ਮਿਲੇ ਮਿਲਾਵਟੀ ਪਨੀਰ ਨੂੰ ਮੌਕੇ ਤੇ ਨਸ਼ਟ ਕਰਵਾਇਆ ਗਿਆ ਅਤੇ ਸੈਂਪਲ ਭਰਿਆ ਗਿਆ।
ਜਾਣਕਾਰੀ ਅਨੁਸਾਰ ਤਿਉਹਾਰੀ ਸੀਜ਼ਨ ਦੇ ਚਲਦਿਆ ਅੱਜ ਰਾਹੋ ਰੋਡ ‘ਤੇ ਸਿਹਤ ਵਿਭਾਗ ਦੀ ਟੀਮ ਨੇ ਡਾ. ਅਮਰਜੀਤ ਕੌਰ ਦੀ ਅਗਵਾਈ ਵਿੱਚ ਮਿਲਾਵਟੀ ਸਮਾਨ ਵੇਚਣ ਵਾਲੇ ਦੇ ਖਿਲਾਫ ਕਾਰਵਾਈ ਕੀਤੀ ਗਈ। ਇਹ ਕਰਵਾਈ ਗੁਪਤ ਸੂਚਨਾ ਮਿਲਣ ਤੇ ਸਿਹਤ ਵਿਭਾਗ ਵੱਲੋਂ ਰਾਹੋ ਰੋਡ ਤੇ ਇੱਕ ਦੁੱਧ ਦੀ ਡਾਇਰੀ ਤੇ ਜਾਂਚ ਕੀਤੀ ਗਈ, ਜਿੱਥੇ ਉਹਨਾਂ ਨੂੰ ਗਲਤ ਤਰੀਕੇ ਨਾਲ ਬਣਾਇਆ ਡੇਢ ਕੁਇੰਟਲ ਦੇ ਕਰੀਬ ਪਨੀਰ ਮਿਲਿਆ। ਜਿਸ ਦਾ ਸੈਂਪਲ ਭਰਿਆ ਗਿਆ ਅਤੇ ਡਾਕਟਰ ਅਮਰਜੀਤ ਕੌਰ ਨੇ ਪੱਤਰਕਾਰਾਂ ਦੇ ਸਵਾਲ ਜਿੱਥੇ ਤੁਹਾਡੇ ਵੱਲੋਂ ਮਿਲਾਵਟੀ ਪਨੀਰ ਨੂੰ ਨਸ਼ਟ ਕਰਵਾਇਆ ਗਿਆ ਹੈ। ਉਸ ਨੂੰ ਸਥਾਨਕ ਲੋਕ ਚੁੱਕ ਕੇ ਲੈ ਗਏ। ਜਿਸਦੀ ਫੋਟੋ ਵਾਇਰਲ ਹੋ ਰਹੀ ਹੈ, ਤਦ ਡਾ. ਅਮਰਜੀਤ ਕੌਰ ਨੇ ਸਪਸ਼ਟ ਕੀਤਾ ਕਿ ਉਹ ਫੋਟੋ ਅਧੂਰੀ ਹੈ। ਉਸ ਤੋਂ ਬਾਅਦ ਉਸ ਪਨੀਰ ਨੂੰ ਇੱਕ ਖੱਡੇ ਦੇ ਵਿੱਚ ਸੁੱਟ ਕੇ ਉਸ ਉਪਰ ਮਿੱਟੀ ਪਾਈ ਗਈ।