ਲੁਧਿਆਣਾ, 19 ਅਗਸਤ : ਅੱਜ ਰੱਖੜੀ ਦਾ ਤਿਉਹਾਰ ਹੈ। ਲੋਕ ਸਵੇਰ ਤੋਂ ਹੀ ਰੱਖੜੀ ਦਾ ਤਿਉਹਾਰ ਮਨਾਉਣ ਵਿੱਚ ਲੱਗੇ ਹੋਏ ਸਨ ਕੀ ਅਚਾਨਕ ਹੀ ਅਸਮਾਨ ਤੇ ਕਾਲੇ ਬੱਦਲ ਛਾ ਗਏ ਤੇ ਯਕਦਮ ਲੁਧਿਆਣਾ ‘ਚ ਭਾਰੀ ਮੀਂਹ ਸ਼ੁਰੂ ਹੋ ਗਿਆ। ਜਿਸ ਕਾਰਨ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹੋ ਗਏ। ਭਾਰੀ ਮੀਂਹ ਤੋਂ ਬਾਅਦ ਸ਼ਹਿਰ ਦੇ ਘੰਟਾਘਰ ਚੌਕ, ਗੁੜਮੰਡੀ, ਢੋਲੇਵਾਲ, ਜਨਤਾ ਨਗਰ, ਦਸ਼ਮੇਸ਼ ਨਗਰ, ਟਿੱਬਾ ਰੋਡ, ਸਮਰਾਲਾ ਚੌਂਕ ਦੇ ਆਸ ਪਾਸ ਦਾ ਇਲਾਕੇ, ਹੈਬੋਵਾਲ, ਮਾਡਲ ਟਾਊਨ, ਰੇਲਵੇ ਸਟੇਸ਼ਨ ਰੋਡ, ਗਾਂਧੀਨਗਰ, ਸਲੇਮ ਟਾਬਰੀ, ਮੰਨਾ ਸਿੰਘ ਨਗਰ, ਕੁੰਦਨਪੁਰੀ ਸਮੇਤ ਸਾਰੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਭਾਰੀ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਮੌਸਮ ਠੰਡਾ ਹੋ ਗਿਆ। ਭਾਵੇਂ ਸਵੇਰ ਤੋਂ ਹੀ ਲੋਕ ਰੱਖੜੀ ਲਈ ਤਿਆਰ ਸਨ ਪਰ ਜਿਹੜੇ ਲੋਕ ਦਫ਼ਤਰ ਜਾਣ ਦੀ ਤਿਆਰੀ ਕਰ ਚੁੱਕੇ ਸਨ ਜਾਂ ਦੁਕਾਨਦਾਰ ਤੇਜ਼ ਮੀਂਹ ਕਾਰਨ ਘਰਾਂ ਤੱਕ ਹੀ ਸੀਮਤ ਰਹੇ।