ਲੁਧਿਆਣਾ ‘ਚ ਬੀਤੀ ਰਾਤ ਹੋਏ ਜੇਲ੍ਹ ਹੰਗਾਮੇ ਨੂੰ ਲੈ ਕੇ ਪੁਲਿਸ ਕਮਿਸ਼ਨਰ ਨੇ ਵੱਡੇ ਖੁਲਾਸੇ ਕੀਤੇ ਹਨ। ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜੇਲ੍ਹ ਸਟਾਫ ‘ਤੇ ਪਥਰਾਅ ਹੋਇਆ ਜਿਸ ਵਿੱਚ 2 ਗਜਟਿਡ ਅਫਸਰ ਤੇ ਹੋਰ 3 ਵੀ ਜੇਲ੍ਹ ਦੇ ਮੁਲਾਜ਼ਮ ਜਖਮੀ ਹੋਏ ਹਨ।
ਜ਼ਿਕਰਯੋਗ ਹੈ ਕਿ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਬੀਤੀ ਰਾਤ ਨੂੰ ਕੈਦੀਆਂ ਦੇ ਦੋ ਗੁੱਟਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝੜਪ ਹੋ ਗਈ। ਕੁਝ ਹੀ ਸਮੇਂ ਵਿੱਚ ਲੜਾਈ ਇਨ੍ਹੀਂ ਵੱਧ ਗਈ ਕਿ ਪੂਰੀ ਜੇਲ੍ਹ ਵਿੱਚ ਦਹਿਸ਼ਤ ਭਰਿਆ ਮਾਹੌਲ ਹੋ ਗਿਆ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਜੇਲ੍ਹ ਦੇ ਸੁਪਰਡੈਂਟ ਕੁਲਵੰਤ ਸਿੰਘ ਆਪਣੀ ਟੀਮ ਦੇ ਨਾਲ ਮਾਮਲੇ ਨੂੰ ਸ਼ਾਂਤ ਕਰਵਾਉਣ ਲਈ ਪੁੱਜੇ। ਇਸ ਦੌਰਾਨ ਬੰਦੀਆਂ ਦੇ ਇੱਕ ਗਰੁੱਪ ਨੇ ਸੁਪਰਡੈਂਟ ਦੇ ਸਿਰ ’ਤੇ ਪਿੱਛੋਂ ਹਮਲਾ ਕਰ ਦਿੱਤਾ। ਜਿਸ ਵਿੱਚ ਸੁਪਰਡੈਂਟ ਫੱਟੜ ਹੋ ਗਈ। ਹਮਲੇ ਦੀ ਜਾਣਕਾਰੀ ਮਿਲਦੇ ਹੀ ਜੇਲ੍ਹ ਦੇ ਬਾਕੀ ਸੁਰੱਖਿਆ ਗਾਰਦ ਤੇ ਪੁਲੀਸ ਪਾਰਟੀ ਮੌਕੇ ’ਤੇ ਪੁੱਜੀ।




