ਪੰਜਾਬ ਦੇ ਲੁਧਿਆਣਾ ਵਿੱਚ ਅੱਜ ਤੋਂ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ ਹੋ ਗਈਆਂ ਹਨ। 21 ਦਸੰਬਰ ਨੂੰ ਨਗਰ ਨਿਗਮ ਚੋਣਾਂ ਹੋਣਗੀਆਂ। ਲੁਧਿਆਣਾ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਲੁਧਿਆਣਾ ਵਿੱਚ ਕੁੱਲ 95 ਵਾਰਡ ਹਨ। ਵਾਰਡ ਨੰਬਰ 2 ਤੋਂ 7 ਤੱਕ ਅਤੇ ਵਾਰਡ ਨੰਬਰ 11 ਤੋਂ 15 ਤੱਕ ਨਾਮਜ਼ਦਗੀ ਐੱਸ.ਡੀ.ਐੱਮ ਆਫ਼ਿਸ ਲੁਧਿਆਣਾ ਵਿੱਚ ਭਰਨਗੇ। ਵਾਰਡ ਨੰਬਰ 16 ਤੋਂ 26 ਤੱਕ ਕਮੇਟੀ ਰੂਮ ਗਲਾਡਾ ਆਫ਼ਿਸ ਫਿਰੋਜ਼ਪੁਰ ਰੋਡ ਲੁਧਿਆਣਾ ਵਿੱਚ ਆਪਣੀ ਨਾਮਜ਼ਦਗੀ ਭਰਨਗੇ। ਵਾਰਡ ਨੰਬਰ 27, 31 ਤੋਂ 39 ਅਤੇ 43 ਇਹ ਆਪਣੀ ਨਾਮਜ਼ਦਗੀ ਆਫ਼ਿਸ ਆਫ਼ ਅਗਜੈਕਟਿਵ ਇੰਜੀਨੀਅਰ ਰਾਣੀ ਝਾਂਸੀ ਰੋਡ ਲੁਧਿਆਣਾ ਵਿਖੇ ਭਰ ਸੱਕਦੇ ਹਨ।
ਇਸ ਤੋਂ ਇਲਾਵਾ ਵਾਰਡ ਨੰਬਰ 40 ਤੋਂ 42 ਅਤੇ 44 ਤੋਂ 51 ਦੇ ਉਮੀਦਵਾਰ ਕੋਟ ਰੂਮ ਐੱਸ.ਡੀ.ਐੱਮ ਆਫ਼ਿਸ ਲੁਧਿਆਣਾ ਵਿੱਚ ਆਪਣੀ ਨਾਮਜ਼ਦਗੀ ਦਾਖਲ ਕਰ ਸਕਦੇ ਹਨ। ਇਸ ਦੇ ਨਾਲ ਹੀ ਵਾਰਡ ਨੰਬਰ 30, 52 ਅਤੇ 74 ਤੋਂ 80 ਤੇ 82 ਦੇ ਉਮੀਦਵਾਰ ਮੀਟਿੰਗ ਹਾਲ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਵਿੱਚ ਨਾਮਜ਼ਦਗੀ ਭਰ ਸਕਦੇ ਹਨ। ਵਾਰਡ ਨੰਬਰ 1, 86 ਤੋਂ 95 ਦੇ ਉਮੀਦਵਾਰ ਆਪਣੀ ਨਾਮਜ਼ਦਗੀ ਆਫਿਸ ਆਫ ਸਟੇਟ ਆਫ਼ਿਸਰ ਗਲਾਡਾ ਫਿਰੋਜ਼ਪੁਰ ਰੋਡ ਲੁਧਿਆਣਾ ਵਿਖੇ ਭਰ ਸਕਦੇ ਹਨ। ਵਾਰਡ ਨੰਬਰ 8 ਤੋਂ 10 ਤੱਕ, 28 ਤੋਂ 29 ਅਤੇ 81, 83, 85 ਦੇ ਉਮੀਦਵਾਰ ਹਾਲ ਆਫ਼ਿਸ ਮਾਰਕੀਟ ਕਮੇਟੀ ਸਲੇਮ ਟਾਬਰੀ ਲੁਧਿਆਣਾ ਵਿਖੇ ਆਪਣੀ ਨਾਮਜ਼ਦਗੀ ਦਾਖਲ ਕਰ ਸਕਦੇ ਹਨ। ਇਸ ਤੋਂ ਬਾਅਦ ਵਾਰਡ ਨੰਬਰ 63 ਤੋਂ 73 ਤੱਕ ਦੇ ਉਮੀਦਵਾਰ ਆਫ਼ਿਸ ਆਫ਼ ਅਗਜੈਕਟਿਵ ਇੰਜੀਨੀਅਰ ਰਾਣੀ ਝਾਂਸੀ ਰੋਡ ਵਿੱਚ ਆਪਣੀ ਨਾਮਜ਼ਦਗੀ ਭਰ ਸਕਦੇ ਹਨ। ਵਾਰਡ ਨੰਬਰ 53 ਤੋਂ 62 ਤੱਕ ਦੇ ਉਮੀਦਵਾਰ ਬੀਡੀਪੀ ਆਫ਼ਿਸ PAU ਲੁਧਿਆਣਾ ਵਿੱਚ ਆਪਣੀ ਨਾਮਜ਼ਦਗੀ ਭਰਨਗੇ।
ਹੁਣ ਨਗਰ ਨਿਗਮ ਚੋਣਾਂ ਵਿੱਚ ਉਮੀਦਵਾਰ ਬਣਨ ਲਈ ਕਰੀਬ 5 ਵਿਭਾਗਾਂ ਤੋਂ ਐਨਓਸੀ ਜਾਰੀ ਕਰਨੀ ਪਵੇਗੀ। ਇਸ ਤੋਂ ਪਹਿਲਾਂ ਲੋਕ ਸਭਾ, ਵਿਧਾਨ ਸਭਾ ਜਾਂ ਨਿਗਮ ਚੋਣਾਂ ਵਿੱਚ ਉਮੀਦਵਾਰਾਂ ਨੂੰ ਨਿਗਮ ਤੋਂ ਚਾਰ ਤਰ੍ਹਾਂ ਦੀ ਐਨਓਸੀ ਲੈਣੀ ਪੈਂਦੀ ਸੀ।
ਇਸ ਵਿੱਚ ਪ੍ਰਾਪਰਟੀ ਟੈਕਸ, ਲਾਇਸੈਂਸ ਬ੍ਰਾਂਚ, ਸੀਵਰੇਜ-ਪਾਣੀ ਅਤੇ ਡਿਸਪੋਜ਼ਲ ਸ਼ਾਮਲ ਸਨ। ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਉਮੀਦਵਾਰ ਪਹਿਲਾਂ ਨਿਗਮ ਕੋਲ ਐਨਓਸੀ ਲਈ ਅਰਜ਼ੀ ਦਿੰਦਾ ਹੈ। ਇਸ ਤੋਂ ਪਹਿਲਾਂ ਕਦੇ ਵੀ ਬਿਲਡਿੰਗ ਬ੍ਰਾਂਚ ਤੋਂ ਐਨਓਸੀ ਦੀ ਸ਼ਰਤ ਨਹੀਂ ਲਗਾਈ ਗਈ ਸੀ। ਇਸ ਤੋਂ ਪਹਿਲਾਂ ਕਿਸੇ ਵੀ ਚੋਣ ਵਿੱਚ ਉਮੀਦਵਾਰਾਂ ਨੂੰ ਨਗਰ ਨਿਗਮ ਤੋਂ ਚਾਰ ਤਰ੍ਹਾਂ ਦੇ NOC ਸਰਟੀਫਿਕੇਟ ਲੈਣੇ ਪੈਂਦੇ ਸਨ।
ਨਿਗਮ ਦੀਆਂ ਚਾਰੋਂ ਸ਼ਾਖਾਵਾਂ ਦੇ ਅਧਿਕਾਰੀ ਜਾਂਚ ਕਰਦੇ ਹਨ ਕਿ ਕੀ ਕਿਸੇ ਉਮੀਦਵਾਰ ਦੀ ਕੋਈ ਦੇਣਦਾਰੀ ਹੈ ਜਾਂ ਨਹੀਂ। ਜੇਕਰ ਕੋਈ ਦੇਣਦਾਰੀ ਹੁੰਦੀ ਤਾਂ ਮੌਕੇ ‘ਤੇ ਹੀ ਅਦਾ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਐਨ.ਓ.ਸੀ. ਜਾਰੀ ਹੁੰਦੀ ਸੀ। ਇਸ ਵਾਰ ਨਿਗਮ ਨੇ ਬਿਲਡਿੰਗ ਬ੍ਰਾਂਚ ਤੋਂ ਐਨਓਸੀ ਦੀ ਸ਼ਰਤ ਜੋੜ ਦਿੱਤੀ ਹੈ।
NOC ‘ਤੇ ਬਿਲਡਿੰਗ ਬ੍ਰਾਂਚ ਦੀ ਮੋਹਰ ਲਗਾਉਣੀ ਜ਼ਰੂਰੀ ਹੈ। ਜੇਕਰ ਨਿਗਮ ਉਨ੍ਹਾਂ ਦੇ ਮਕਾਨ ਜਾਂ ਵਪਾਰਕ ਇਮਾਰਤ ਦਾ ਨਕਸ਼ਾ ਮੰਗਦਾ ਹੈ ਤਾਂ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਰਨ ਉਹ ਚੋਣ ਲੜਨ ਤੋਂ ਵਾਂਝੇ ਰਹਿ ਸਕਦੇ ਹਨ।