ਲੁਧਿਆਣਾ ਨਗਰ ਨਿਗਮ ਚੋਣਾਂ ਦੇ ਨਤੀਜੇ ਲਗਾਤਾਰ ਐਲਾਨੇ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਆਪ ਤੇ ਕਾਂਗਰਸ ਬਰਾਬਰੀ ‘ਤੇ ਹਨ ਇਨ੍ਹਾਂ ਦੋਹਾਂ ਦੇ 18-18 ਉਮੀਦਵਾਰ ਜੇਤੂ ਰਹੇ ਹਨ। ਭਾਜਪਾ ਦੇ 8 ਉਮੀਦਵਾਰ ਜੇਤੂ ਰਹੇ ਹਨ। ਅਕਾਲੀ ਦਲ ਦੀ ਤਾਂ ਇਨ੍ਹਾਂ ਦੇ 2 ਹੀ ਉਮੀਦਵਾਰ ਜੇਤੂ ਹਨ.
ਜੇਕਰ ਗੱਲ ਕਰੀਏ ਆਪ ਦੀ ਤਾਂ ਵਾਰਡ ਨੰ 90 ਤੋਂ ਰਾਕੇਸ਼ ਪਰਾਸ਼ਰ, ਵਾਰਡ ਨੰਬਰ 72 ਤੋਂ ਕਪਿਲ ਕੁਮਲ ਸੋਨੂੰ, ਵਾਰਡ ਨੰਬਰ 78 ਤੋਂ ਮੰਨਾ, ਵਾਰਡ ਨੰਬਰ 58 ਸਤਨਾਮ ਸਿੰਘ, ਵਾਰਡ ਨੰਬਰ 21 ਜਸਪਾਲ ਸਿੰਘ, ਵਾਰਡ ਨੰਬਰ 14 ਸੁਖਮੇਲ ਗਰੇਵਾਲ, ਵਾਰਡ ਨੰਬਰ 53 ਮਹਿਕ ਤਿੰਨਾ, ਵਾਰਡ ਨੰਬਰ 54 ਸੋਹਣ ਸਿੰਘ ਗੋਗਾ, ਵਾਰਡ ਨੰਬਰ 91 ਤਜਿੰਦਰ ਕੌਰ ਰਾਜਾ, ਵਾਰਡ ਨੰਬਰ 16 ਅਸਵਨੀ ਸ਼ਰਮਾ ਗੋਭੀ, ਵਾਰਡ ਨੰਬਰ 94 ਅਮਨ ਬੱਗਾ, ਵਾਰਡ ਨੰਬਰ 64 ਇੰਦੂ ਮਨੀਸ਼ਾ, ਵਾਰਡ 22 ਜਸਪਾਲ ਸਿੰਘ ਗਰੇਵਾਲ, ਵਾਰਡ ਨੰਬਰ 71 ਨੰਦਿਨੀ ਜੈਰਥ, ਵਾਰਡ ਨੰਬਰ 10 ਪ੍ਰਦੀਪ ਸ਼ਰਮਾ ਗੈਬੀ, ਵਾਰਡ ਨੰਬਰ 19 ਨਿਧੀ ਗੁਪਤਾ, ਵਾਰਡ ਨੰਬਰ 68 ਤੋਂ ਪੁਸ਼ਪਿੰਦਰ ਭਨੋਟ, ਵਾਰਡ 30 ਤੋਂ ਨਿੱਕੂ ਭਾਰਤੀ ਜੇਤੂ ਹਨ।
ਕਾਂਗਰਸ ਤੋਂ ਵਾਰਡ 61 ਤੋਂ ਕਾਂਗਰਸ ਦੀ ਪਰਮਿੰਦਰ ਕੌਰ, ਵਾਰਡ ਨੰਬਰ 44 ਤੋਂ ਸੁਖਦੇਵ ਬਾਵਾ, ਵਾਰਡ ਨੰਬਰ 54 ਤੋਂ ਕਾਂਗਰਸ ਦਿਲਰਾਜ ਸਿੰਘ, ਵਾਰਡ ਨੰਬਰ 24 ਤੋਂ ਗੁਰਮੀਤ ਸਿੰਘ, ਵਾਰਡ ਨੰਬਰ 7 ਤੋਂ ਰਵਿੰਦਰ ਮੋਨੂੰ ਖਿੰਡਾ, ਵਾਰਡ ਨੰਬਰ 82 ਅਰੁਣ ਸ਼ਰਮਾ, ਵਾਰਡ ਨੰਬਰ 84 ਕਾਂਗਰਸ ਦੇ ਸ਼ਿਆ ਸੁੰਦਰ ਮਲਹੋਤਰਾ, ਵਾਰਡ ਨੰਬਰ 2 ਸੰਗੀਤਾ ਵਿਜੇ ਕਲਸੀ, ਵਾਰਡ ਨੰਬਰ 12 ਤੋਂ ਹਰਜਿੰਦਰ ਪਾਲ ਲਾਲੀ, ਵਾਰਡ ਨੰਬਰ 45 ਤੋਂ ਪਰਮਜੀਤ ਕੌਰ, ਵਾਰਡ ਨੰਬਰ 46 ਤੋਂ ਸੁਖਦੇਵ ਸਿੰਘ, ਵਾਰਡ ਨੰਬਰ 93 ਤੋਂ ਗੋਪੀ, ਵਾਰਡ ਨੰਬਰ 69 ਦੀਪਿਕਾ ਸੰਨੀ ਭੱਲਾ, ਵਾਰਡ ਨੰਬਰ 59 ਤੋਂ ਸੋਨਲ ਪੰਕਜ ਕਾਕਾ, ਵਾਰਡ ਨੰਬਰ 42 ਤੋਂ ਜਗਮੀਤ ਨੋਨੀ, ਵਾਰਡ ਨੰਬਰ 52 ਤੋਂ ਨਿਰਮਲ ਕੈੜਾ, ਵਾਰਡ ਨੰਬਰ 65 ਤੋਂ ਨਵਦੀਪ ਕੌਰ ਰਾਜੀ, ਵਾਰਡ ਨੰ 74 ਤੋਂ ਇਕਬਾਲ ਸਿੰਘ ਸੋਨੂੰ ਡਿੱਕੋ ਜੇਤੂ ਰਹੇ।
ਅਕਾਲੀ ਦਲ ਦੇ ਸਿਰਫ ਦੋ ਉਮੀਦਵਾਰਾਂ ਨੂੰ ਹੀ ਜਿੱਤ ਹਾਸਲ ਹੋਈ ਹੈ। ਵਾਰਡ ਨੰ 20 ਤੋਂ ਚਤਰਵੀਰ ਸਿੰਘ ਅਤੇ ਵਾਰਡ ਨੰਬਰ 48 ਰਖਵਿੰਦਰ ਸਿੰਘ ਗਾਬੜੀਆ ਜੇਤੂ ਰਹੇ।
ਇਸ ਦੇ ਨਾਲ ਹੀ ਭਾਜਪਾ ਦੇ ਅੱਠ ਉਮੀਦਵਾਰ ਨਿਗਮ ਚੋਣਾਂ ਜਿੱਤੇ ਹਨ। ਵਾਰਡ 73 ਰੁਚੀ ਵਿਸ਼ਾਲ ਗੁਲਾਟੀ, ਵਾਰਡ 49 ਅਨੀਤਾ ਸ਼ਰਮਾ, ਵਾਰਡ ਨੰ 81 ਮੰਜੂ ਅਗਰਵਾਲ, ਵਾਰਡ ਨੰ: 80 ਤੋਂ ਗੌਰਵਜੀਤ ਸਿੰਘ ਗੋਰਾ, ਵਾਰਡ 70 ਤੋਂ ਸੁਮਨ ਵਰਮਾ, ਵਾਰਡ ਨੰ.17 ਰੂਬੀ ਗੋਰੀਅਨ, ਵਾਰਡ ਨੰਬਰ 9 ਦੀਕਸ਼ਾ ਬੱਤਰਾ, ਵਾਰਡ ਨੰ: 21 ਅਨੀਤਾ ਨਨਚਲ ਜੇਤੂ ਹਨ।