ਲੁਧਿਆਣਾ, 30 ਜੂਨ : ਪਿਛਲੇ 14 ਦਿਨਾਂ ਤੋਂ ਨੈਸ਼ਨਲ ਹਾਈਵੇ ‘ਤੇ ਲਾਡੋਵਾਲ ਟੋਲ ਪਲਾਜ਼ਾ ‘ਤੇ ਹੜਤਾਲ ‘ਤੇ ਬੈਠੇ ਕਿਸਾਨਾਂ ਨੇ ਦਿੱਤੇ ਅਲਟੀਮੇਟਮ ਦੇ ਅਨੁਸਾਰ ਅੱਜ ਟੋਲ ਪਲਾਜਾ ਦੇ ਕੈਬਨਾ ਤੇ ਤਰਪਾਲ ਪਾਕੇ, ਰੱਸੀਆਂ ਬੰਨਣ ਉਪਰੰਤ ਤਾਲਾ ਲਗਾ ਕੇ ਲਾਡੋਵਾਲ ਟੋਲ ਪਲਾਜਾ ਨੂੰ ਅਣਮਿਥੇ ਸਮੇਂ ਲਈ ਫਰੀ ਕਰ ਦਿੱਤਾ ਗਿਆ ਅਤੇ ਧਰਨੇ ਨੂੰ ਕੁਝ ਦਿਨਾਂ ਲਈ ਸਮਾਪਤ ਕੀਤਾ ਗਿਆ। ਟੋਲ ਪਲਾਜਾ ਨੂੰ ਅਣਮਿਥੇ ਸਮੇਂ ਲਈ ਟੋਲ ਮੁਕਤ ਕੀਤਾ ਗਿਆ ਅਤੇ ਤਾਲਾ ਲਗਾ ਕੇ ਚਾਬੀਆਂ ਏ.ਡੀ.ਸੀ. ਲੁਧਿਆਣਾ ਦੇ ਸੌਂਪ ਦਿੱਤੀਆਂ ਗਈਆਂ ਅਤੇ ਕਿਸਾਨ ਜਥੇਬੰਦੀਆਂ ਅਤੇ ਹੋਰਾਂ ਯੂਨੀਅਨਾ ਦੀ ਮਰਜ਼ੀ ਤੋਂ ਬਿਨਾਂ ਟੋਲ ਪਲਾਜਾ ਚਲ ਨਾ ਸਕੇ।
ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ, ਭਾਕਿਯੂ ਦੁਆਬਾ ਤੇ ਮਾਲਵਾ ਜੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ ਨੇ ਦੱਸਿਆ ਕਿ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ, ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੀ ਟਰੱਕ ਯੂਨੀਅਨ, ਕੈਂਟਰ ਯੂਨੀਅਨ, ਟੈਂਪੂ ਯੂਨੀਅਨ, ਟੈਕਸੀ ਯੂਨੀਅਨ, ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਅਤੇ ਹੋਰਾਂ ਸੰਗਠਨਾਂ ਦੇ ਆਗੂ ਅਤੇ ਵਰਕਰ ਸਾਥੀਆਂ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਲਾਡੋਵਾਲ ਪਲਾਜਾ ਤੇ ਪੁੱਜੇ, ਜਿਨਾਂ ਨਾਲ ਮੀਟਿੰਗ ਕਰਨ ਉਪਰੰਤ ਲਏ ਗਏ ਫੈਸਲੇ ਮੁਤਾਬਕ ਲਾਡੋਵਾਲ ਟੋਲ ਪਲਾਜਾ ਦੇ ਕੈਬਨਾ ਤੇ ਤਰਪਾਲ ਪਾ ਕੇ, ਰੱਸੀਆਂ ਬੰਨਣ ਉਪਰੰਤ ਤਾਲਾ ਲਗਾ ਕੇ ਲਾਡੋਵਾਲ ਟੋਲ ਪਲਾਜਾ ਨੂੰ ਅਣਮਿਥੇ ਸਮੇਂ ਲਈ ਫਰੀ ਕੀਤਾ ਗਿਆ ਅਤੇ ਤਾਲਾ ਲਗਾ ਕੇ ਚਾਬੀਆਂ ਏ.ਡੀ.ਸੀ. ਲੁਧਿਆਣਾ ਦੇ ਸੌਂਪ ਦਿੱਤੀਆਂ ਗਈਆਂ। ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਹੀ ਚਲ ਸਕੇ।
ਕੀ ਕਿਹਾ ਏ.ਡੀ.ਸੀ. ਲੁਧਿਆਣਾ ਨੇ : ਲੁਧਿਆਣਾ ਦਾ-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਮੰਗ ਪੱਤਰ ਲੈਣ ਲਈ ਏ.ਡੀ.ਸੀ. ਲੁਧਿਆਣਾ ਲਾਡੋਵਾਲ ਟੋਲ ਪਲਾਜਾ ਤੇ ਪੁੱਜੇ। ਇਸ ਮੌਕੇ ਉਹਨਾਂ ਨਾਲ ਹਲਕਾ ਐਸ.ਡੀ.ਐਮ. ਵੀ ਮੌਜੂਦ ਸਨ। ਏ.ਡੀ.ਸੀ. ਲੁਧਿਆਣਾ ਨੇ ਕਿਸਾਨ ਜਥੇਬੰਦੀਆਂ ਤੇ ਹੋਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਵੱਲੋਂ ਦਿੱਤਾ ਮੰਗ ਪੱਤਰ ਐਨ.ਐਚ.ਏ. ਨੂੰ ਭੇਜਿਆ ਜਾਵੇਗਾ ਅਤੇ ਜਦ ਤੱਕ ਐਨ.ਐਚ.ਏ. ਵੱਲੋਂ ਮੰਗਾਂ ਸਬੰਧੀ ਜਵਾਬ ਨਹੀਂ ਆਉਂਦਾ, ਤਦ ਤੱਕ ਲਾਡੋਵਾਲ ਟੋਲ ਪਲਾਜਾ ਤੇ ਵਾਹਨ ਚਾਲਕਾਂ ਤੋਂ ਜਵਾਬ ਆਉਣ ਤੱਕ ਟੋਲ ਫੀਸ ਨਹੀਂ ਲਈ ਜਾਵੇਗੀ ਅਤੇ ਸਮੂਹ ਵਾਹਨ ਟੋਲ ਮੁਕਤ ਲੰਘਾਏ ਜਾਣਗੇ। ਇਸ ਸਮੇਂ ਦੌਰਾਨ ਜੇਕਰ ਅਧਿਕਾਰੀਆਂ ਵੱਲੋਂ ਟੋਲ ਪਲਾਜਾ ਚਲਾਇਆ ਗਿਆ ਤਾਂ ਉਨਾਂ ਉਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।