Friday, September 20, 2024
spot_img

ਰੱਖੜੀ ਮੌਕੇ ਵੱਡਾ ਹਾਦਸਾ, ਦਸੂਹਾ ਤੋਂ ਜਲੰਧਰ ਜਾ ਰਹੀ ਪ੍ਰਾਈਵੇਟ ਬੱਸ ਪਲਟੀ, ਕਈ ਯਾਤਰੀ ਜ਼ਖਮੀ

Must read

ਜਲੰਧਰ, 19 ਅਗਸਤ : ਅੱਜ ਰੱਖੜੀ ਦਾ ਤਿਉਹਾਰ ਮੌਕੇ ਵੱਡਾ ਹਾਦਸਾ ਵਾਪਰਿਆ ਗਿਆ, ਜਦੋਂ ਸਵੇਰੇ ਦਸੂਹਾ ਤੋਂ ਜਲੰਧਰ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਪਿੰਡ ਪਵਨ ਝਿੰਗੜਾ ਅੱਡੇ ਨੇੜੇ ਪਲਟ ਗਈ। ਹਾਦਸੇ ਤੋਂ ਬਾਅਦ ਬੱਸ ‘ਚ ਬੈਠੇ ਯਾਤਰੀਆਂ ‘ਚ ਚੀਕ ਚਿਹੜਾ ਪੈ ਗਿਆ। ਚੀਕਾਂ ਦੀ ਅਵਾਜ ਸੁਣ ਆਸ-ਪਾਸ ਪਿੰਡ ਦੇ ਲੋਕਾਂ ਨੇ ਬੱਸ ‘ਚ ਬੈਠੇ ਯਾਤਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਇਸ ਹਾਦਸੇ ‘ਚ ਜਾਨੀ ਨੁਕਸਾਨ ਹੋਣੋਂ ਬਚ ਗਿਆ, ਪਰ ਕਈ ਯਾਤਰੀ ਜ਼ਖਮੀ ਹੋ ਗਏ ਹਨ। ਜਿਹਨਾ ਨੂੰ ਪਿੰਡ ਵਾਸੀਆਂ ਨੇ ਨਜਦੀਕ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਦਸੂਹਾ ਤੋਂ ਜਲੰਧਰ ਜਾ ਰਹੀ ਸੀ, ਬੱਸ ਵਿੱਚ 35-40 ਦੇ ਕਰੀਬ ਸਵਾਰੀਆਂ ਸਵਾਰ ਸਨ। ਜਿਵੇਂ ਹੀ ਬੱਸ ਪਿੰਡ ਪਵਨ ਝਿੰਗੜਾ ਅੱਡੇ ਨੇੜੇ ਪਹੁੰਚੀ ਤਾਂ ਬੱਸ ਅਚਾਨਕ ਪਲਟ ਗਈ।ਬੱਸ ਵਿੱਚ ਬੈਠੀਆਂ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ ਗਿਆ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article