ਲੁਧਿਆਣਾ, 4 ਅਗਸਤ: ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਥਾਣਾ ਡਿਵੀਜ਼ਨ ਨੰਬਰ 5 ਵਿੱਚ ਤਾਇਨਾਤ ASI ਚਰਨਜੀਤ ਸਿੰਘ ਖ਼ਿਲਾਫ਼ FIR ਦਰਜ ਕਰਨ ਤੋਂ ਇੱਕ ਮਹੀਨੇ ਬਾਅਦ ਸ਼ਨੀਵਾਰ ਰਾਤ ਇੰਸਪੈਕਟਰ ਜਗਜੀਤ ਸਿੰਘ ਨਾਗਪਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ASI ਚਰਨਜੀਤ ਸਿੰਘ ਦੇ ਬਿਆਨਾਂ ‘ਤੇ ਅਮਲ ਵਿਚ ਲਿਆਂਦੀ ਗਈ, ਜਿਸ ਨੂੰ ਵਿਜੀਲੈਂਸ ਬਿਊਰੋ ਨੇ 8 ਜੁਲਾਈ ਨੂੰ ਇਕ ਹੋਟਲ ਮਾਲਕ ਤੋਂ 2,70,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ASI ਨੇ ਦੱਸਿਆ ਕਿ ਉਸ ਨੇ ਇੰਸਪੈਕਟਰ ਦੇ ਕਹਿਣ ’ਤੇ ਇਹ ਰਿਸ਼ਵਤ ਮੰਗੀ ਸੀ।ਵਿਜੀਲੈਂਸ ਬਿਊਰੋ ਨੇ ਜਦੋਂ ASI ਨੂੰ ਗ੍ਰਿਫਤਾਰ ਕੀਤਾ ਤਾਂ ਉਹ ਥਾਣਾ ਡਵੀਜ਼ਨ ਨੰਬਰ 5 ਵਿੱਚ SHO. ਬਾਅਦ ਵਿੱਚ ਉਸ ਦਾ ਤਬਾਦਲਾ ਪੁਲੀਸ ਲਾਈਨ ਵਿੱਚ ਕਰ ਦਿੱਤਾ ਗਿਆ। ਜਿਵੇਂ ਹੀ ਇੰਸਪੈਕਟਰ ਨੂੰ ਪਤਾ ਲੱਗਾ ਕਿ ਵਿਜੀਲੈਂਸ ਬਿਊਰੋ ਉਸ ਨੂੰ ਗ੍ਰਿਫਤਾਰ ਕਰ ਸਕਦਾ ਹੈ ਤਾਂ ਉਹ ਵਿਭਾਗ ਨੂੰ ਬਿਨਾਂ ਦੱਸੇ ਫਰਾਰ ਹੋ ਗਿਆ। SSP ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।