ਯੂਟਿਊਬਰ ਰਣਬੀਰ ਇਲਾਹਾਬਾਦੀਆ ਵੱਲੋਂ ਮਾਪਿਆਂ ਅਤੇ ਔਰਤਾਂ ‘ਤੇ ਕੀਤੀਆਂ ਗਈਆਂ ਭੱਦੀਆਂ ਟਿੱਪਣੀਆਂ ਦਾ ਮਾਮਲਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਇਸ ਮਾਮਲੇ ਵਿੱਚ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਕਿਹਾ ਸਭ ਤੋਂ ਪਹਿਲਾਂ ਮੈਂ ਉਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸਨੇ ਤੁਹਾਡੀ ਜ਼ਮੀਰ ਨੂੰ ਜਗਾਇਆ ਅਤੇ ਫਿਰ ਮੈਂ ਦੁੱਖ ਪ੍ਰਗਟ ਕਰਦਾ ਹਾਂ ਕਿ ਤੁਹਾਡੇ ਜ਼ਮੀਰ ਦਾ ਸਬਰ ਇੰਨਾ ਵੱਧ ਗਿਆ ਹੈ ਕਿ ਤੁਹਾਡੀਆਂ ਲੰਬੇ ਸਮੇਂ ਤੋਂ ਬਾਅਦ ਅੱਖਾਂ ਖੁੱਲ੍ਹੀਆਂ ਹਨ।
ਸੱਭਿਆਚਾਰ ਤੁਹਾਡੇ ਸਮਾਜ ਨੂੰ ਦਰਸਾਉਂਦਾ ਹੈ। ਤੁਹਾਨੂੰ ਦੁਨੀਆ ਨਾਲ ਜਾਣੂ ਕਰਵਾਉਂਦਾ ਹੈ, ਅਸੀਂ ਕਿਵੇਂ ਰਹਿੰਦੇ ਹਾਂ। ਇਹ ਸਾਡਾ ਕਿਰਦਾਰ ਹੈ। ਸਾਡੇ ਇਨ੍ਹਾਂ ਕਲਾਕਾਰਾਂ ਨੇ ਇਸ ਕਿਰਦਾਰ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਆਪਣੇ ਬੱਚਿਆਂ ਨੂੰ ਜ਼ਰੂਰ ਬਚਾਓ, ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਦੂਰ ਰੱਖੋ ਤਾਂ ਜੋ ਉਹ ਸਹੀ ਦਿਸ਼ਾ ਵੱਲ ਜਾ ਸਕਣ।
ਰੈਪਰਾਂ ਨੇ 15-16 ਸਾਲਾਂ ਤੋਂ ਭਾਰਤ ਵਿਚ ਗੰਦ ਪਾਇਆ ਹੈ। ਜੱਸੀ ਨੇ ਦੱਸਿਆ ਕਿ ਇਹ ਕੰਮ ਪਿਛਲੇ 15-16 ਸਾਲਾਂ ਤੋਂ ਚੱਲ ਰਿਹਾ ਹੈ। ਜਦੋਂ ਤੋਂ ਰੈਪਿੰਗ ਦਾ ਰਿਵਾਜ਼ਭਾਰਤ ਵਿਚ ਆਇਆ ਉਦੋਂ ਤੋਂ ਇਹ ਲੋਕ ਗੀਤਾਂ ਦੇ ਨਾਂ ‘ਤੇ ਅਸ਼ਲੀਲ ਅਤੇ ਗੰਦ ਪਰੋਸ ਰਹੇ ਹਨ ਅਤੇ ਅਸੀਂ ਇਸ ਨੂੰ ਬੜੀ ਸ਼ਾਨ ਨਾਲ ਅਪਣੀਆਂ ਧੀਆਂ ਭੈਣਾਂ ਅਤੇ ਮਾਵਾਂ ਦਾਦੀਆਂ ਨੂੰ ਸੁਣਾਉਂਦੇ ਹਾਂ।
ਜੱਸੀ ਨੇ ਕਿਹਾ ਕਿ ਗੀਤਾਂ ਸਬੰਧੀ ਵੀ ਕੋਈ ਨੀਤੀ ਬਣਨੀ ਚਾਹੀਦੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਲਈ ਵੀ ਕੋਈ ਸੈਂਸਰ ਬੋਰਡ ਵਰਗੀ ਸੰਸਥਾ ਹੋਵੇ, ਜਿਹੜੀ ਗੀਤਾਂ ਦੀ ਸ਼ਬਦਾਵਲੀ ਤੇ ਪਲਾਟ ਨੂੰ ਤੈਅ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿਰਫ਼ ਸਰਕਾਰਾਂ ਦਾ ਨਹੀਂ ਬਲਕਿ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਆਪਣੇ ਬੱਚਿਆਂ ਦਾ ਭਵਿੱਖ ਕਿਵੇਂ ਬਚਾਉਣਾ ਹੈ। ਇਸ ਸਬੰਧੀ ਗਾਇਕ ਨੇ ਪੁਰਾਤਨ ਧਾਰਮਿਕ ਗ੍ਰੰਥਾਂ ਦੀ ਉਦਾਹਰਨ ਵੀ ਦਿੱਤੀ।
ਜੱਸੀ ਨੇ ਕਿਹਾ ਇਨ੍ਹਾਂ ਲੋਕਾਂ ਵਿਰੁੱਧ ਸਿਰਫ਼ ਐਫਆਈਆਰ ਨਹੀਂ ਹੋਣੀ ਚਾਹੀਦੀ। ਬਲਕਿ ਸਰਕਾਰ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਇੱਕ ਨੀਤੀ ਲੈ ਕੇ ਆਵੇ ਤਾਂ ਜੋ ਬੱਚਿਆਂ ਦੇ ਦਿਮਾਗਾਂ ਨੂੰ ਬਚਾਇਆ ਜਾ ਸਕੇ। ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਂਦੇ ਹਾਂ। ਪਹਿਲਾਂ ਵਾਂਗ ਹੀ ਵੇਦਾਂ, ਕੁਰਾਨ, ਬਾਈਬਲ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ। ਇਹ ਇਸ ਲਈ ਸਿਖਾਇਆ ਜਾਂਦਾ ਹੈ ਤਾਂ ਜੋ ਲੋਕ ਇੰਨੇ ਗੰਦੇ ਨਾ ਹੋ ਜਾਣ ਕਿ ਉਹ ਆਪਣੇ ਆਪ ‘ਤੇ ਸ਼ਰਮ ਮਹਿਸੂਸ ਕਰਨ ਲੱਗ ਪੈਣ। ਇਸ ‘ਤੇ ਸੈਂਸਰਸ਼ਿਪ ਹੋਣੀ ਚਾਹੀਦੀ ਹੈ। ਜਿਵੇਂ ਹਰ ਚੀਜ਼ ਬਾਰੇ ਇੱਕ ਨੀਤੀ ਹੁੰਦੀ ਹੈ।