ਮੋਹਾਲੀ : ਸਰਬ ਧਰਮ ਸਭਾ ਕਮੇਟੀ ਵੇਵ ਇਸ਼ਟੇਟ ਸੈਕਟਰ 85 ਮੋਹਾਲੀ ਦੇ ਨਿਵਾਸੀਆਂ ਨੇ ਕੱਲ ਵੇਵ ਇਸਟੇਟ ਵਿਖੇ ਮੰਦਰ ਗੁਰਦੁਆਰੇ ਲਈ ਰੱਖੀ ਹੋਈ ਜਗਾ ਕੋਲ ਹਨੂਮਾਨ ਚਾਲੀਸਾ ਦਾ ਪਾਠ ਤੇ ਸ਼ਬਦ ਕੀਰਤਨ ਕੀਤਾ ਗਿਆ ।ਜਿਸ ਵਿੱਚ ਵੱਡੀ ਗਿਣਤੀ ਵਿੱਚ ਵੇਵ ਇਸ਼ਟੇਟ ਨਿਵਾਸੀਆਂ ਨੇ ਭਾਗ ਲਿਆ ।ਇਸ ਮੌਕੇ ਬੋਲਦਿਆਂ ਐਡਵੋਕੇਟ ਡੀ ਐਸ਼ ਵਿਰਕ ਨੇ ਕਿਹਾ ਕਿ ਸਾਨੂੰ ਮਜਬੂਰਨ ਸੜਕ ਤੇ ਇਹ ਪ੍ਰੋਗਰਾਮ ਕਰਨਾ ਪੈ ਰਿਹਾ ਹੈ ਕਿਉਂਕਿ ਬਿਲਡਰ ਨੇ ਮੰਦਰ ਗੁਰਦੁਆਰੇ ਲਈ ਰੱਖੀ ਹੋਈ ਜਗਾ ਨਾ ਵੇਵ ਇਸਟੇਟ ਨਿਵਾਸੀਆਂ ਨੂੰ ਦੇ ਰਿਹਾ ਹੈ ਨਾ ਹੀ ਮੰਦਰ ਤੇ ਗੁਰਦੁਆਰਾ ਖੁਦ ਬਣਾ ਕੇ ਦੇ ਰਿਹਾ ਹੈ ।ਉਹਨਾਂ ਦੱਸਿਆ ਕਿ ਅਸ਼ੀ ਵੇਵ ਇਸਟੇਟ ਮੈਨੇਜਮੈਟ ਨੂੰ ਧਾਰਮਿਕ ਪ੍ਰੋਗਰਾਮ ਕਰਵਾਉਣ ਲਈ ਜਗਾ ਦੀ ਸਫਾਈ ਬਗੈਰਾ ਕਰਾਉਣ ਲਈ ਕਿਹਾ ਸੀ ਪਰ ਉਹਨਾਂ ਪ੍ਰੋਗਰਾਮ ਲਈ ਇਹ ਜਗਾ ਦੇਣ ਅਤੇ ਸਫਾਈ ਬਗੈਰਾ ਕਰਕੇ ਦੇਣ ਤੋ ਸਾਫ ਮਨਾਂ ਕਰ ਦਿੱਤਾ।
ਉਹਨਾਂ ਦੱਸਿਆ ਕਿ ਇਸ ਸੜਕ ਤੇ ਹਰ ਹਫ਼ਤੇ ਪ੍ਰੋਗਰਾਮ ਹੋਇਆ ਕਰਨਗੇ ।ਉਹਨਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦਾ ਪ੍ਰੋਗਰਾਮ ਵੀ ਸ਼ਾਇਦ ਇਸ ਸੜਕ ਉੱਪਰ ਹੀ ਮਜਬੂਰਨ ਕਰਨਾ ਪਵੇਗਾ ।ਉਹਨਾਂ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਸੈਕਟਰ 85 ਵੇਵ ਇਸਟੇਟ ਦੇ ਨਿਵਾਸੀਆਂ ਨੂੰ ਮੰਦਰ ਤੇ ਗੁਰਦੁਆਰੇ ਦੀ ਜਗਾ ਮਹੱਈਆ ਕਰਵਾਈ ਜਾਵੇ ।