ਮੋਹਾਲੀ : ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਹੋਵੇ, ਭੈੜੇ ਅਨਸਰਾਂ ਤੋਂ ਸ਼ਹਿਰ ਵਾਸੀਆਂ ਦੀ ਸਰੁੱਖਿਆ ਨੂੰ ਯਕੀਨੀ ਬਣਾਉਣ ਲਈ ਕਿ ਸ਼ਹਿਰ ਦੀ ਨਿਗਰਾਨੀ ਅਤੇ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ ਲਈ ਸੀਸੀਟੀਵੀ ਕੈਮਰੇ ਲਗਾਏ ਗਏ ਸਨ। ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਆਨਲਾਈਨ ਈ-ਚਲਾਨ ਜਾਰੀ ਕੀਤੇ ਜਾਣੇ ਸਨ ਪਰ ਇਸ ਤੋਂ ਪਹਿਲਾਂ ਹੀ ਚੋਰਾਂ ਨੇ ਇਨ੍ਹਾਂ ਕੈਮਰਿਆਂ ‘ਚੋਂ ਯੂ.ਪੀ.ਐੱਸ. ਅਤੇ ਬੈਟਰੀਆਂ ਚੋਰੀ ਕਰ ਲਈਆਂ। ਚੋਰੀ ਦੀਆਂ ਘਟਨਾਵਾਂ ਸਿਰਫ਼ ਇੱਕ ਨਹੀਂ ਸਗੋਂ ਦੋ ਸਗੋਂ ਛੇ ਸਥਾਨਾਂ ‘ਤੇ ਵਾਪਰੀਆਂ ਜਦੋਂਕਿ ਕੁੱਲ 10 ਸਥਾਨਾਂ ‘ਤੇ ਕੈਮਰੇ ਲਗਾਏ ਗਏ ਸਨ। ਇਸ ਮਾਮਲੇ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਵਾਲੀ ਯੂਪੀ ਦੀ ਐਮਐਸ ਟੈਕਨੋਸਿਸ ਇੰਟੀਗ੍ਰੇਟਿਡ ਸਲਿਊਸ਼ਨ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਸਹਾਇਕ ਮੈਨੇਜਰ ਅੰਬੂਜ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਥਾਣਾ ਸੋਹਾਣਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਚੋਰਾਂ ਦੀ ਭਾਲ ਵਿੱਚ ਲਗੀ ਹੋਈ ਹੈ।
ਸਹਾਇਕ ਮੈਨੇਜਰ ਅੰਬੂਜ ਸਿੰਘ ਨੇ ਪੁਲੀਸ ਦਿੱਤੇ ਬਿਆਨ ਅਨੁਸਾਰ ਉਨ੍ਹਾਂ ਨੇ ਦੱਸਿਆ ਕਿ ਕੰਪਨੀ ਨੇ ਸ਼ਹਿਰ ਦੇ 10 ਸਥਾਨਾਂ ‘ਤੇ ਕੰਮ ਪੂਰਾ ਕਰ ਲਿਆ ਹੈ, ਜੋ ਕਿ ਜਲਦੀ ਹੀ ਚਾਲੂ ਕੀਤਾ ਜਾਣਾ ਸੀ, ਪਰ 10 ਅਕਤੂਬਰ 2024 ਨੂੰ ਦੇਖਿਆ ਗਿਆ ਹੈ ਕਿ ਮੌਜੂਦਾ ਸਥਾਨਾਂ ਤੇ ਲੱਗੇ ਬਕਸਿਆਂ ‘ਚੋਂ ਸਮਾਨ ਗਾਇਬ ਹੈ। ਜਦੋਂ ਜਾਂਚ ਕੀਤੀ ਗਈ ਤਾਂ ਸਾਮਾਨ ਚੋਰੀ ਹੋਇਆ ਪਾਇਆ ਗਿਆ ਕਿਉਂਕਿ ਜਗ੍ਹਾ ‘ਤੇ ਸਥਾਨਾਂ ਬਾਕਸ ਦੇ ਤਾਲੇ ਟੁੱਟੇ ਹੋਏ ਪਾਏ ਗਏ ਸਨ। ਉਸ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਤਾਂ ਪੁਲੀਸ ਨੇ ਕੇਸ ਦਰਜ ਕਰ ਲਿਆ।